ਭਗਵਾਨ ਪਰਸ਼ੂਰਾਮ ਜਨਮ ਉਤਸਵ ਬੜੀ ਸ਼ਰਧਾ ਭਾਵਨਾ ਮਨਾਇਆ
ਪਰਸ਼ੂਰਾਮ ਬ੍ਰਾਹਮਣ ਸਭਾ ਸਰਹਿੰਦ ਵੱਲੋਂ ਭਗਵਾਨ ਪਸ਼ੂਰਾਮ ਜਨਮ ਉਤਸਵ ਬੜੀ ਸ਼ਰਧਾ ਭਾਵਨਾ ਮਨਾਇਆ
Publish Date: Mon, 20 Apr 2026 04:56 PM (IST)
Updated Date: Mon, 20 Apr 2026 04:57 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਪਰਸ਼ੂਰਾਮ ਬ੍ਰਾਹਮਣ ਸਭਾ ਸਰਹਿੰਦ ਵੱਲੋਂ ਭਗਵਾਨ ਪਰਸ਼ੂਰਾਮ ਜਨਮ ਉਤਸਵ ਤੇ ਅਕਸ਼ੈ ਤ੍ਰਿਤਿਆ ਈਸ਼ਵਰਾਨੰਦ ਹਾਲ ਬ੍ਰਾਹਮਣ ਮਾਜਰਾ ਸਰਹਿੰਦ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਗਿਆ, ਜਿਸ ਵਿਚ ਸਵੇਰੇ ਹਵਨ ਕੀਤਾ ਗਿਆ, ਜਿਸ ਉਪਰੰਤ ਅਚਾਰਿਆ ਸੁਮਿਤ ਬਾਤਿਸ਼ ਵੱਲੋਂ ਸੁੰਦਰ ਕਾਂਡ ਜੀ ਦਾ ਪਾਠ ਕਰਕੇ ਭਗਵਾਨ ਪਰਸ਼ੂਰਾਮ ਜੀ ਦਾ ਗੁਣਗਾਨ ਕੀਤਾ ਗਿਆ। ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਵਿਧਾਇਕ ਲਖਵੀਰ ਸਿੰਘ ਰਾਏ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ, ਭਾਜਪਾ ਆਗੂ ਜਗਦੀਪ ਸਿੰਘ ਚੀਮਾ, ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਜੇ ਸਿੰਘ ਲਿਬੜਾ, ਐੱਨਐੱਸਯੂਆਈ ਦੇ ਪ੍ਰਧਾਨ ਇਸ਼ਪਰੀਤ ਸਿੰਘ ਸਿੱਧੂ, ਸਾਬਕਾ ਮੰਤਰੀ ਡਾ. ਹਰਬੰਸ ਲਾਲ, ਕਾਂਗਰਸ ਦੇ ਸੀਨੀਅਰ ਕਾਂਗਰਸੀ ਆਗੂ ਮਨਜੀਤ ਸ਼ਰਮਾ ਇਲਾਵਾ ਸਮਾਜ ’ਚ ਜਥੇਬੰਦੀਆਂ ਨੇ ਹਾਜ਼ਰੀ ਲਗਵਾਈ, ਜਿੱਥੇ ਉਨ੍ਹਾਂ ਦਾ ਸਭਾ ਵੱਲੋਂ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸੰਤ ਚੈਨਲ ਤੇ ਆਪਾਂ ਸਾਗਰ ਗਿਰੀ ਜੀ ਮਹਾਰਾਜ ਆਦਮਪੁਰ ਵਾਲਿਆਂ ਨੇ ਸੰਬੋਧਨ ਕਰਦੇ ਕਿਹਾ ਕਿ ਸਾਨੂੰ ਆਪਣੇ ਆਉਣ ਵਾਲੀ ਪੀੜ੍ਹੀ ਤੇ ਬੱਚਿਆਂ ਨੂੰ ਧਾਰਮਿਕ ਸਮਾਗਮਾਂ ਵਿਚ ਵੱਧ ਤੋਂ ਵੱਧ ਲੈ ਕੇ ਆਉਣਾ ਚਾਹੀਦਾ ਹੈ। ਇਸ ਮੌਕੇ ਸਭਾ ਦੇ ਪ੍ਰਧਾਨ ਪ੍ਰਧਾਨ ਨਿਸ਼ਾਂਤ ਭਾਰਦਵਾਜ, ਸਰਪ੍ਰਸਤ ਭਗਵਾਨ ਦਾਸ, ਰੋਹਿਤ ਸ਼ਰਮਾ, ਰਾਜੇਸ਼਼ ਸ਼ਰਮਾ, ਚੇਅਰਮੈਨ ਸੰਜੀਵ ਸ਼ਰਮਾ, ਵਾਈਸ ਚੇਅਰਮੈਨ ਜਸਪਾਲ ਸ਼ਰਮਾ, ਮੁੱਖ ਸਲਾਹਕਾਰ ਸ਼ਾਮ ਸੁੰਦਰ ਭਾਰਦਵਾਜ, ਜੁਆਇੰਟ ਐਡਵਾਈਜ਼ਰ ਅਮਿਤ ਸ਼ਰਮਾ, ਸਲਾਹਕਾਰ ਸੋਮ ਦੇਵ ਬਤਿਸ਼, ਦਿਹਾਤੀ ਪ੍ਰਧਾਨ ਦਵਿੰਦਰ ਸ਼ਰਮਾ ਜਿੰਦੂ, ਸੀਨੀਅਰ ਵਾਈਸ ਪ੍ਰਧਾਨ ਅਭਿਸ਼ੇਕ ਜੋਸ਼ੀ, ਮੀਤ ਪ੍ਰਧਾਨ ਪ੍ਵਨੀਤ ਸ਼ਰਮਾ, ਸੁਨੀਤ ਬਤਿਸ਼ ਪ੍ਰਸ਼ਾਂਤ ਭਾਰਦਵਾਜ, ਪੰਕਜ ਸ਼ਰਮਾ, ਸੁਰੇਸ਼ ਸ਼ਰਮਾ, ਅਮਿਤ ਸ਼ਰਮਾ, ਅਭਿਸ਼ੇਕ ਸ਼ਰਮਾ, ਸਕੱਤਰ ਵਿਕਰਾਂਤ ਸ਼ਰਮਾ, ਪਵਨ ਸ਼ਰਮਾ, ਪਰਦੀਪ ਸ਼ਰਮਾ, ਸੰਜੀਵ ਸ਼ਰਮਾ, ਵਰਿੰਦਰ ਕੁਮਾਰ ਸ਼ੈਲੀ, ਅਮਿਤ ਸ਼ਰਮਾ ਮੌਜੂਦ ਸਨ।