ਲਾਲ ਲਕੀਰ ਅੰਦਰ ਕਬਜ਼ੇ ਦੇ ਆਧਾਰ ’ਤੇ ਮਾਲਕੀ ਹੱਕ ਸ਼ਲਾਘਾਯੋਗ : ਢਿੱਲੋਂ
ਲਾਲ ਲਕੀਰ ਅੰਦਰ ਕਬਜ਼ੇ ਦੇ ਅਧਾਰ ’ਤੇ ਮਾਲਕੀ ਹੱਕ ਸ਼ਲਾਘਾਯੋਗ : ਢਿੱਲੋਂ
Publish Date: Sun, 18 Jan 2026 04:21 PM (IST)
Updated Date: Mon, 19 Jan 2026 04:03 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਪੰਜਾਬ ਸਰਕਾਰ ਵੱਲੋਂ ਲਾਲ ਲਕੀਰ ਅੰਦਰ ਕਬਜ਼ੇ ਅਧਾਰ ਤੇ ਮਾਲਕੀ ਹੱਕ ਦੇਣ ਦਾ ਸ਼ਲਾਘਾਯੋਗ ਉੱਦਮ ਹੈ, ਜੋ ਲੰਮੇ ਸਮੇਂ ਤੋਂ ਇਹਨਾਂ ਥਾਵਾਂ ਤੇ ਰਹਿ ਰਹੇ ਲੋਕਾਂ ਨੂੰ ਕਿਸੇ ਪਹਿਲੀ ਸਰਕਾਰ ਨੇ ਨਹੀਂ ਦਿੱਤਾ। ਇਹ ਪ੍ਰਗਟਾਵਾ ਕਰਦਿੳਾਂ ਮਾਰਕੀਟ ਕਮੇਟੀ ਸਰਹਿੰਦ ਫਤਿਹਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਸਟੇਟ ਸਪੋਕਸਪਰਸਨ ਨੇ ਕਿਹਾ ਕਿ ਹੁਣ ਭਗਵੰਤ ਮਾਨ ਸਰਕਾਰ ਵੱਲੋਂ ਲਾਲ ਲਕੀਰ ਅੰਦਰ ਰਹਿ ਰਹੇ ਲੋਕਾਂ ਬਾਰੇ ਘਰ-ਘਰ ਜਾ ਕੇ ਮਾਲ ਪਟਵਾਰੀਆਂ ਵੱਲੋਂ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ ਜਿਸਦਾ ਲਾਭ ਉਨ੍ਹਾਂ ਸਾਰੇ ਲੋਕਾਂ ਨੂੰ ਉਠਾੳਣਾ ਚਾਹੀਦਾ ਹੈ, ਜੋ ਪਿਛਲੇ ਬਹੁਤ ਸਾਲਾਂ ਤੋਂ ਮਾਲਕੀ ਹੱਕ ਨਹੀਂ ਪ੍ਰਾਪਤ ਕਰ ਸਕੇ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸੰਬੰਧਤ ਹਲਕਾ ਪਟਵਾਰੀ ਨੂੰ ਸੰਪਰਕ ਕੀਤਾ ਜਾਵੇ ਜੇ ਕਿਸੇ ਨੂੰ ਮੁਸ਼ਕਿਲ ਪੇਸ਼ ਆੳਂਦੀ ਹੈ ਤਾਂ ਸੰਬੰਧਤ ਉੱਚ ਅਧਿਕਾਰੀਆਂ ਜਾਂ ਉਨ੍ਹਾਂ ਦੇ ਖ਼ੁਦ ਦੇ ਧਿਆਨ ਵਿੱਚ ਲਿਆਂਦਾ ਜਾਵੇ।