ਜਾਂਚ ਕੈਂਪ ’ਚ 353 ਵਿਅਕਤੀਆਂ ’ਚੋਂ 106 ਨੂੰ ਮੋਤੀਆਬਿੰਦ ਦੇ ਮਰੀਜ਼ ਮਿਲੇ
ਜਾਂਚ ਕੈਂਪ ’ਚ 353 ਵਿਅਕਤੀਆਂ ’ਚੋਂ 106 ਨੂੰ ਮੋਤੀਆਬਿੰਦ ਦੇ ਮਰੀਜ਼ ਮਿਲੇ
Publish Date: Fri, 13 Mar 2026 06:34 PM (IST)
Updated Date: Fri, 13 Mar 2026 06:36 PM (IST)

ਫ਼ੋਟੋ ਫ਼ਾਈਲ : 13 ਅੱਖਾਂ ਦੇ ਜਾਂਚ ਕੈਂਪ ਦੌਰਾਨ ਡਾਕਟਰਾਂ ਦੀ ਟੀਮ ਅਤੇ ਪ੍ਰਬੰਧਕ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੱਸੀ ਪਠਾਣਾਂ : ਮੇਹਰ ਬਾਬਾ ਚੈਰੀਟੇਬਲ ਟਰੱਸਟ ਬਸੀ ਪਠਾਣਾਂ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਤ੍ਰਿੰਝਨ ਸਹੇਲੀਆਂ ਯੂਕੇ ਦੇ ਸਹਿਯੋਗ ਨਾਲ ਐਮਬੀਸੀਟੀ ਕਮਿਊਨਿਟੀ ਡਿਵੈਲਪਮੈਂਟ ਸੈਂਟਰ ਵਿਖੇ 41ਵਾਂ ਮੁਫਤ ਅੱਖਾਂ ਦਾ ਅਪਰੇਸ਼ਨ ਕੈਂਪ ਲਗਾਇਆ ਗਿਆ। ਡਾ. ਜੀਐਸ ਰੰਧਾਵਾ ਦੀ ਅਗਵਾਈ ਹੇਠ ਉਨ੍ਹਾਂ ਦੀ ਟੀਮ ਵਿੱਚ ਡਾ ਅਕਾਸ਼ਕਾ, ਰਮੇਸ਼ ਕੁਮਾਰ ਅਤੇ ਗੁਰਪ੍ਰੀਤ ਸਿੰਘ ਸ਼ਾਮਲ ਸਨ। ਇਸ ਕੈਂਪ ਵਿੱਚ 95 ਤੋਂ ਵੱਧ ਪਿੰਡਾਂ ਤੋਂ ਆਏ 353 ਵਿਅਕਤੀਆਂ ਦੀਆਂ ਅੱਖਾਂ ਦਾ ਮੁਫਤ ਚੈਕਅੱਪ ਕੀਤਾ ਗਿਆ ਜਿਨ੍ਹਾਂ ਵਿੱਚੋਂ 106 ਨੂੰ ਮੋਤੀਆਬਿੰਦ ਦੇ ਮਰੀਜ਼ ਪਾਏ ਗਏ। ਇਨ੍ਹਾਂ ਮਰੀਜ਼ਾਂ ਦੇ ਅਪਰੇਸ਼ਨ ਰੰਧਾਵਾ ਅੱਖਾਂ ਦੇ ਹਸਪਤਾਲ ਅਤੇ ਲੇਸਿਕ ਸੈਂਟਰ ਪਟਿਆਲਾ ਵਿਖੇ ਕੀਤੇ ਜਾਣਗੇ। ਟਰੱਸਟ ਵੱਲੋਂ ਸਾਲ ਵਿੱਚ ਦੋ ਵਾਰ ਅਜਿਹੇ ਕੈਂਪ ਲਗਾਏ ਜਾਂਦੇ ਹਨ ਅਤੇ ਹੁਣ ਤੱਕ 4307 ਮਰੀਜ਼ਾਂ ਦੇ ਅੱਖਾਂ ਦੇ ਅਪਰੇਸ਼ਨ ਕਰਵਾਏ ਜਾ ਚੁੱਕੇ ਹਨ। ਅੱਜ ਦੇ ਕੈਂਪ ਵਿੱਚ ਟਰੱਸਟੀ ਠਾਕੁਰ ਸਿੰਘ ਮੇਜੀ, ਲੰਡਨ ਤੋਂ ਵਿਸ਼ੇਸ਼ ਤੌਰ ਤੇ ਆਏ ਸ਼ਿਵ ਦੱਤ, ਸਥਾਨਕ ਸਲਾਹਕਾਰ ਅਮਰੀਸ਼ਵਰ ਸਿੰਘ ਗੋਰਾਇਆ, ਪਰਮਜੀਤ ਸਿੰਘ, ਜਸਵੰਤ ਸਿੰਘ, ਜੈ ਕਿਸ਼ਨ ਭੋਲਾ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਫਤਹਿਗੜ੍ਹ ਸਾਹਿਬ ਤੋਂ ਵਿਸ਼ੇਸ਼ ਮੌਜੂਦ ਸਨ। ਇਸ ਤੋਂ ਇਲਾਵਾ ਹਰਬੰਸ ਸਿੰਘ ਫਤਹਿਗੜ੍ਹ ਨਿਊਆ, ਬਲਦੇਵ ਸਿੰਘ ਸਾਬਕਾ ਸਰਪੰਚ ਦਮਹੇੜੀ, ਅਮਰੀਕ ਸਿੰਘ ਪਮੌਰ ਅਤੇ ਹਰਭਜਨ ਸਿੰਘ ਜੱਲੋਵਾਲ ਵੀ ਹਾਜ਼ਰ ਸਨ। ਕੈਂਪ ਦੌਰਾਨ ਮਰੀਜ਼ਾਂ ਨੂੰ ਦਵਾਈਆਂ ਵੀ ਮੁਫਤ ਵੰਡੀਆਂ ਗਈਆਂ।