ਵਿਅਹੁਤਾ ਨਾਲ ਕੁੱਟਮਾਰ ਦੇ ਮਾਮਲੇ ’ਚ ਇਕ ਨਾਮਜ਼ਦ
ਵਿਅਹੁਤਾ ਨਾਲ ਕੁੱਟਮਾਰ ਦੇ ਮਾਮਲੇ ’ਚ ਇਕ ਨਾਮਜ਼ਦ
Publish Date: Tue, 14 Apr 2026 05:43 PM (IST)
Updated Date: Tue, 14 Apr 2026 05:45 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਫਤਹਿਗੜ੍ਹ ਪੁਲਿਸ ਨੇ ਵਿਅਹੁਤਾ ਨਾਲ ਕੁੱਟਮਾਰ ਦੇ ਮਾਮਲੇ ’ਚ ਇਕ ਵਿਅਕਤੀ ਨੂੰ ਨਾਮਜ਼ਦ ਕੀਤਾ ਹੈ। ਪੀੜਤ ਵਿਆਹੁਤਾ ਨੇ ਪੁਲਿਸ ਨੂੰ ਦੱਸਿਆ ਕਿ ਸਾਡੇ ਘਰ ਦੇ ਨੇੜੇ ਗਲੀ ਦੇ ਅਖੀਰ ਇਕ ਸ਼ਾਮਲਾਟ ਜਗ੍ਹਾ ਹੈ, ਜਿੱਥੇ ਸਾਰੇ ਗਲੀ ਦੇ ਲੋਕ ਕੂੜਾ ਸੁੱਟਦੇ ਹਨ। 11 ਅਪ੍ਰੈਲ ਨੂੰ ਉਹ ਕੂੜਾ ਸੁੱਟਣ ਗਈ ਸੀ, ਜਿੱਥੇ ਉਸੇ ਦੇ ਪਿੰਡ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਉਸ ਨੂੰ ਘੇਰ ਕੇ ਮਾਰ-ਕੁੱਟ ਕੀਤੀ ਤੇ ਧਮਕੀਆਂ ਵੀ ਦਿੱਤੀਆਂ। ਵਜ੍ਹਾ ਰੰਜਸ਼ ਇਹ ਹੈ ਕਿ ਉਕਤ ਵਿਅਕਤੀ ਉਸ ’ਤੇ ਮਾੜੀ ਨਜ਼ਰ ਰੱਖਦਾ ਹੈ, ਜਿਸ ਸਬੰਧੀ ਪਹਿਲਾ ਵੀ ਥਾਣੇ ਦਰਖਾਸਤ ਦਿੱਤੀ ਗਈ ਸੀ। ਹੁਣ ਵੀ ਇਸ ਨੇ ਉਸ ਨੂੰ ਇਕੱਲੀ ਨੂੰ ਦੇਖ ਕੇ ਕਥਿਤ ਤੌਰ ’ਤੇ ਇੱਜਤ ’ਤੇ ਹੱਥ ਪਾਇਆ ਹੈ। ਪੁਲਿਸ ਨੇ ਇਸ ਮਾਮਲੇ ਵਿਚ ਮੁਲਜ਼ਮ ਜਗਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।