ਸੜਕ ਹਾਦਸੇ ’ਚ ਇਕ ਜ਼ਖ਼ਮੀ
ਸੜਕ ਹਾਦਸੇ ’ਚ ਇਕ ਜ਼ਖਮੀ
Publish Date: Fri, 20 Feb 2026 05:26 PM (IST)
Updated Date: Fri, 20 Feb 2026 05:27 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸੜਕ ਹਾਦਸੇ ਵਿਚ ਇਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਪੀੜਤ ਹਰਵਿੰਦਰ ਸਿੰਘ ਨੇ ਪੁਲਿਸ ਨੂੰ ਦੇ ਉੱਤੇ ਬਿਆਨ ’ਚ ਦੱਸਿਆ ਕਿ ਉਹ ਆਪਣੇ ਘਰ ਪਿੰਡ ਮਾਨਗੜ੍ਹ ਵਾਪਸ ਜਾ ਰਿਹਾ ਸੀ ਉਸ ਦੌਰਾਨ ਪਿੰਡ ਪੀਰਜੈਨ ਨੇੜੇ ਤੇਜ਼ ਰਫਤਾਰ ਸਕਾਰਪੀਉ ਨੇ ਟੱਕਰ ਮਾਰ ਦਿੱਤੀ ਜਿਸ ਵਿਚ ਉਹ ਗੰਭੀਰ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਬਡਾਲੀ ਆਲਾ ਸਿੰਘ ਪੁਲਿਸ ਵੱਲੋਂ ਇਸ ਹਾਦਸੇ ਨੂੰ ਲੈ ਕੇ ਅਣਪਛਾਤੇ ਸਕਾਰਪੀਓ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।