ਸੜਕ ਹਾਦਸੇ ’ਚ ਇੱਕ ਦੀ ਮੌਤ
ਸੜਕ ਹਾਦਸੇ ਵਿਚ ਇਕ ਦੀ ਮੌਤ
Publish Date: Sat, 21 Feb 2026 06:05 PM (IST)
Updated Date: Sat, 21 Feb 2026 06:09 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਜੀਟੀ ਰੋਡ ’ਤੇ ਕਾਰ ਅਤੇ ਬਾਈਕ ਦਰਮਿਆਨ ਵਾਪਰੇ ਹਾਦਸੇ ਵਿਚ ਬਾਈਕ ਸਵਾਰ ਦੀ ਮੌਤ ਹੋ ਜਾਣ ਦੀ ਸੂਚਨਾ ਹੈ। ਇਸ ਹਾਦਸੇ ਨੂੰ ਲੈ ਕੇ ਸਰਹਿੰਦ ਪੁਲਿਸ ਨੇ ਸ਼ਿਟੂ ਕੁਮਾਰ ਵਾਸੀ ਪਿੰਡ ਕੁੰਭ ਦੀ ਸ਼ਿਕਾਇਤ ’ਤੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਨੇ ਬਿਆਨ ਦਿੱਤਾ ਕਿ ਉਸ ਦਾ ਭਰਾ ਮਿੱਠੂ ਰਿਸ਼ੀ ਸਮੇਤ ਆਪਣੇ ਲੜਕੇ ਤੇ ਦੋਸਤ ਨਾਲ ਬਾਈਕ ’ਤੇ ਸਰਹਿੰਦ ਜਾ ਰਿਹਾ ਸੀ। ਉਸ ਦੌਰਾਨ ਜੀਟੀ ਰੋਡ ’ਤੇ ਇਕ ਕਾਰ ਦੇ ਚਾਲਕ ਨੇ ਉਸ ਨੂੰ ਟਕੱਰ ਮਾਰ ਦਿੱਤੀ। ਇਸ ਹਾਦਸੇ ਵਿਚ ਉਸ ਦੇ ਭਰਾ ਦੀ ਮੌਤ ਹੋ ਗਈ, ਜਦਕਿ ਦੋਸਤ ਅਤੇ ਲੜਕੇ ਦੇ ਸੱਟਾਂ ਲੱਗੀਆਂ।