ਮੋਟਰਸਾਈਕਲ ਟਕਰਾਉਣ ਕਾਰਨ ਇਕ ਦੀ ਮੌਤ
ਮੋਟਰਸਾਇਕਲ ਟਕਰਾਉਣ ਕਾਰਨ ਇਕ ਦੀ ਮੌਤ
Publish Date: Sun, 11 Jan 2026 05:50 PM (IST)
Updated Date: Sun, 11 Jan 2026 05:51 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਸਥਾਨਕ ਨਿਊ ਰੇਲਵੇ ਸਟੇਸ਼ਨ ਪ੍ਰੇਮ ਨਗਰ ਨੇੜੇ ਇਕ ਤੇਜ਼ ਰਫਤਾਰ ਮੋਟਰ ਸਾਇਕਲ ਦੀ ਲਪੇਟ ’ਚ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਕੋਲ ਦਰਜ ਕਰਵਾਈ ਗਈ ਰਿਪੋਰਟ ਅਨੁਸਾਰ ਰੌਬਿਨ ਪਾਲਆਪਣੇ ਦੋਸਤ ਦੇ ਨਾਲ ਮੋਟਰਸਾਈਕਲ ’ਤੇ ਮਿੱਲ ਵਿਚ ਕੰਮ ਕਰਨ ਜਾ ਰਿਹਾ ਸੀ ਤਾਂ ਜਦੋਂ ਨੇੜੇ ਨਿਊ ਰੇਲਵੇ ਸਟੇਸ਼ਨ ਪ੍ਰੇਮ ਨਗਰ ਪੁੱਜਾ ਤਾਂ ਇਕ ਨਾ-ਮਾਲੂਮ ਮੋਟਰਸਾਈਕਲ ਚਾਲਕ ਨੇ ਕਥਿਤ ਤੌਰ ’ਤੇ ਆਪਣਾ ਮੋਟਰ ਸਾਈਕਲ ਰੌਬਿਨ ਪਾਲ ਦੇ ਮੋਟਰਸਾਈਕਲ ਵਿਚ ਮਾਰਿਆ, ਜਿਸ ਨਾਲ ਰੌਬਿਨ ਪਾਲ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।