ਚੋਰੀਸ਼ੁਦਾ ਬਾਈਕ ਸਣੇ ਇਕ ਕਾਬੂ
ਚੋਰੀਸ਼ੁਦਾ ਬਾਈਕ ਸਣੇ ਇਕ ਕਾਬੂ
Publish Date: Tue, 14 Apr 2026 05:41 PM (IST)
Updated Date: Tue, 14 Apr 2026 05:45 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਸਰਹਿੰਦ ਥਾਣੇ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਚੋਰੀਸ਼ੁਦਾ ਬਾਈਕ ਸਣੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਹਰਜੀਤ ਸਿੰਘ ਉਰਫ਼ ਇੰਦਰਜੀਤ ਸਿੰਘ ਉਰਫ਼ ਸ਼ੈਂਟੀ ਉਰਫ਼ ਲੱਕੀ ਵਾਸੀ ਸ਼ਿਮਲਾਪੁਰੀ, ਲੁਧਿਆਣਾ ਚੋਰੀ ਕਰਨ ਦਾ ਆਦੀ ਹੈ, ਜੋ ਅੱਜ ਚੋਰੀ ਕੀਤਾ ਮੋਟਰਸਾਈਕਲ ਵੇਚਣ ਜਾ ਰਿਹਾ ਹੈ, ਜਿਸ ’ਤੇ ਕਾਰਵਾਈ ਕਰਦੇ ਹੋਏ ਪੁਲਿਸ ਟੀਮ ਨੇ ਮੁਲਜ਼ਮ ਹਰਜੀਤ ਸਿੰਘ ਨੂੰ ਚੋਰੀ ਕੀਤੀ ਬਾਈਕ ਸਣੇ ਕਾਬੂ ਕਰ ਲਿਆ।