ਨਾਜ਼ਾਇਜ਼ ਸ਼ਰਾਬ ਸਮੇਤ ਇਕ ਗ੍ਰਿਫ਼ਤਾਰ
ਨਾਜ਼ਾਇਜ਼ ਸ਼ਰਾਬ ਸਮੇਤ ਇਕ ਗ੍ਰਿਫ਼ਤਾਰ
Publish Date: Thu, 05 Feb 2026 05:21 PM (IST)
Updated Date: Thu, 05 Feb 2026 05:23 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸਰਹਿੰਦ ਪੁਲਿਸ ਨੇ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਗਸ਼ਤ ਦੇ ਦੌਰਾਨ ਸੜਕ ’ਤੇ ਖੜ੍ਹੇ ਇਕ ਵਿਅਕਤੀ ਦੀ ਸ਼ੱਕ ਦੇ ਆਧਾਰ ’ਤੇ ਤਲਾਸ਼ੀ ਲਈ ਤਾਂ ਉਸ ਦੇ ਥੈਲੇ ’ਚੋਂ ਚੰਡੀਗੜ੍ਹ ਤੋਂ ਨਾਜਾਇਜ਼ ਢੰਗ ਨਾਲ ਲਿਆਂਦੀਆਂ ਸ਼ਰਾਬ ਦੀਆਂ 10 ਬੋਤਲਾਂ ਬਰਾਮਦ ਹੋਈਆਂ। ਪੁਲਿਸ ਨੇ ਉਪਰੋਕਤ ਮਾਮਲੇ ਵਿਚ ਗੁਰਜੀਤ ਸਿੰਘ ਵਾਸੀ ਪਿੰਡ ਅਨਾਇਤਪੁਰਾ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਹੈ।