ਪਾਬੰਦੀਸ਼ੁਦਾ ਗੋਲੀਆਂ ਸਮੇਤ ਇਕ ਕਾਬੂ
80 ਨਸ਼ੀਲੀ ਗੋਲੀਆਂ ਸਮੇਤ ਇਕ ਕਾਬੂ
Publish Date: Fri, 20 Mar 2026 06:02 PM (IST)
Updated Date: Fri, 20 Mar 2026 06:04 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਬਡਾਲੀ ਆਲਾ ਸਿੰਘ ਪੁਲਿਸ ਨੇ ਇਕ ਵਿਅਕਤੀ ਨੂੰ ਪਾਬੰਦੀਸ਼ੁਦਾ ਗੋਲੀਆਂ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਜਾਣਕਾਰੀ ਮੁਤਾਬਕ ਪੁਲਿਸ ਟੀਮ ਮਾੜੇ ਅਨਸਰਾਂ ਦੀ ਤਲਾਸ਼ ’ਚ ਗਸ਼ਤ ਦੌਰਾਨ ਚੁੰਨੀ-ਬਡਾਲੀ ਰੋਡ, ਟੀ ਪੁਆਇੰਟ ਸਰਕੱਪੜਾ ਤੇ ਮੌਜੂਦ ਸੀ। ਉਸ ਦੌਰਾਨ ਸ਼ੱਕੀ ਵਿਅਕਤੀ ਕੁਲਦੀਪ ਸਿੰਘ ਉਰਫ਼ ਕਾਲਾ ਪਿੰਡ ਬਰਾਸ ਦੀ ਤਲਾਸ਼ੀ ਲਈ ਤਾਂ ਉਸ ਤੋਂ 80 ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ। ਜਿਨਾਂ ਦਾ ਲਾਇਸੈਂਸ ਪਰਮਿਟ ਨਾ ਦਿਖਾਉਣ ਕਾਰਨ ਕੁਲਦੀਪ ਸਿੰਘ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ।