ਚਾਇਨਾ ਡੋਰ ਦੇ 8 ਗੱਟੂ ਸਮੇਤ ਇਕ ਕਾਬੂ
8 ਗੱਟੂ ਚਾਇਨਾ ਡੋਰ ਸਮੇਤ ਇਕ ਕਾਬੂ
Publish Date: Thu, 01 Jan 2026 05:29 PM (IST)
Updated Date: Thu, 01 Jan 2026 05:32 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਪੁਲਿਸ ਨੇ ਇਕ ਵਿਅਕਤੀ ਨੂੰ ਚਾਈਨਾ ਡੋਰ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਸਤਨਾਮ ਸਿੰਘ ਵਾਸੀ ਜੱਸੜ ਕਾਲੋਨੀ ਤੁਰ-ਫਿਰ ਕੇ ਪਾਬੰਦੀਸ਼ੁਦਾ ਚਾਈਨਾ ਡੋਰ ਵੇਚ ਰਿਹਾ ਸੀ, ਜਿਸ ਨੂੰ ਮੁਖ਼ਬਰ ਦੀ ਇਤਲਾਹ ’ਤੇ ਕਾਬੂ ਕਰ ਕੇ 8 ਗੱਟੂ ਚਾਈਨਾ ਡੋਰ ਬਰਾਮਦ ਕੀਤੇ ਗਏ। ਪੁਲਿਸ ਨੇ ਮੁਲਜ਼ਮ ਖਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।