ਨੰਬਰਦਾਰਾਂ ਵੱਲੋਂ ਸਰਕਾਰ ਤੋਂ ਮੰਗਾਂ ਪੂਰੀਆਂ ਕਰਨ ਦੀ ਮੰਗ
ਨੰਬਰਦਾਰਾਂ ਵਲੋਂ ਸਰਕਾਰ ਤੋਂ ਮੰਗਾਂ ਪੂਰੀਆਂ ਕਰਨ ਦੀ ਮੰਗ
Publish Date: Thu, 05 Feb 2026 04:49 PM (IST)
Updated Date: Thu, 05 Feb 2026 04:53 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਨੰਬਰਦਾਰ ਯੂਨੀਅਨ ਬਲਾਕ ਬਸੀ ਪਠਾਣਾਂ ਦੀ ਅਹਿਮ ਮੀਟਿੰਗ ਕਾਰਜਕਾਰੀ ਪ੍ਰਧਾਨ ਜਸਵਿੰਦਰ ਸਿੰਘ ਮਹਿਦੂਦਾਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਨੰਬਰਦਾਰਾਂ ਵਲੋਂ ਪੇਸ਼ ਆ ਰਹੀਆਂ ਦਿੱਕਤਾਂ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ। ਉਨ੍ਹਾਂ ਆਮ ਆਦਮੀ ਪਾਰਟੀ ਵਲੋਂ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਨ ਤੇ ਨਾਰਾਜ਼ਗੀ ਪ੍ਰਗਟਾਈ ਤੇ ਇਨ੍ਹਾਂ ਨੂੰ ਤੁਰੰਤ ਪੂਰਾ ਕਰਨ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਨੰਬਰਦਾਰਾਂ ਨੇ ਸਮੂਹ ਸੰਗਤਾਂ ਨੂੰ ਭਗਤ ਸ਼੍ਰੋਮਣੀ ਸੰਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਉਨ੍ਹਾਂ ਦੱਸਿਆ ਨੰਬਰਦਾਰਾਂ ਦੀਆਂ ਮੁੱਖ ਮੰਗਾਂ ਵਿਚ ਨੰਬਰਦਾਰਾਂ ਦਾ ਭੱਤਾ 5 ਹਜ਼ਾਰ ਰੁਪਏ ਕਰਨਾ, ਨੰਬਰਦਾਰੀ ਜੱਦੀ ਪੁਸ਼ਤੀ ਕਰਨਾ, ਬੈਠਣ ਲਈ ਕਮਰਾ ਅਲਾਟ ਕਰਨਾ, ਬਸ ਸਫਰ ਤੇ ਟੋਲ ਪਲਾਜ਼ਾ ਮੁਆਫ਼ ਕਰਨਾਂ ਆਦਿ ਸ਼ਾਮਲ ਹਨ। ਮੀਟਿੰਗ ਦੌਰਾਨ ਨੰਬਰਦਾਰ ਬਿਕੱਰ ਸਿੰਘ ਉਦਲਪੁਰ, ਮੇਜਰ ਸਿੰਘ ਭੁੱਚੀ, ਹਰਮਿੰਦਰ ਸਿੰਘ ਬਸੀ ਪਠਾਣਾਂ, ਜਰਨੈਲ ਸਿੰਘ ਧੂੰਦਾ, ਪ੍ਰੀਤਮ ਸਿੰਘ ਧੂੰਦਾ, ਭੁਪਿੰਦਰ ਸਿੰਘ ਮਹਿਦੂਦਾਂ, ਨਛੱਤਰ ਸਿੰਘ ਚੰਨੀ ਕਲਾਂ, ਅਮਰਜੀਤ ਸਿੰਘ ਬਡਵਾਲਾ, ਧਰਮਵੀਰ ਸਿੰਘ ਘੁਮੰਡਗੜ੍ਹ ਆਦਿ ਹਾਜ਼ਰ ਸਨ।