ਨੰਬਰਦਾਰਾਂ ਨੇ ਸਰਕਾਰ ਤੋਂ ਵਾਅਦਾ ਪੂਰਾ ਕਰਨ ਦੀ ਮੰਗ ਕੀਤੀ
ਨੰਬਰਦਾਰਾਂ ਨੇ ਸਰਕਾਰ ਤੋਂ ਵਾਅਦਾ ਪੂਰਾ ਕਰਨ ਦੀ ਮੰਗ ਕੀਤੀ
Publish Date: Thu, 05 Mar 2026 05:06 PM (IST)
Updated Date: Thu, 05 Mar 2026 05:08 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਨੰਬਰਦਾਰ ਯੂਨੀਅਨ ਬਲਾਕ ਬਸੀ ਪਠਾਣਾਂ ਦੀ ਮੀਟਿੰਗ ਕਾਰਜਕਾਰੀ ਪ੍ਰਧਾਨ ਜਸਵਿੰਦਰ ਸਿੰਘ ਸੇਖੋਂ ਅਤੇ ਮੀਤ ਪ੍ਰਧਾਨ ਅਮਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਨੰਬਰਦਾਰਾਂ ਦੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਆਗੂਆਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਪੰਜਾਬ ਸਰਕਾਰ ਤੋਂ ਨੰਬਰਦਾਰਾਂ ਨਾਲ ਕੀਤੇ ਵਾਅਦੇ ਅਨੁਸਾਰ ਮਾਣ ਭੱਤੇ ਵਿਚ ਵਾਧਾ ਕਰਨ ਅਤੇ ਪਿਛਲੇ ਕਾਫ਼ੀ ਸਮੇਂ ਤੋਂ ਰੋਕਿਆ ਭੱਤਾ ਤੁਰੰਤ ਜਾਰੀ ਕਰਨ, ਤਹਿਸੀਲ ਵਿਚ ਬੈਠਣ ਲਈ ਕਮਰਾ ਦੇਣ ਤੇ ਹੋਰ ਲਟਕਦੀਆਂ ਮੰਗਾਂ ਟੋਲ ਪਲਾਜ਼ਾ ਫ੍ਰੀ ਕਰਨ ਆਦਿ ਪੂਰੀਆਂ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ। ਮੀਟਿੰਗ ਵਿਚ ਨੰਬਰਦਾਰ ਬਿੱਕਰ ਸਿੰਘ ਉਦਲਪੁਰ, ਹਰਮਿੰਦਰ ਸਿੰਘ ਬਸੀ ਪਠਾਣਾਂ, ਭੁਪਿੰਦਰ ਸਿੰਘ ਮਹਿਦੂਦਾਂ, ਪ੍ਰੀਤਮ ਸਿੰਘ ਧੂੰਦਾ, ਮਲਕੀਤ ਸਿੰਘ ਅਬਦੁੱਲਾਪੁਰ, ਅਵਨਿੰਦਰ ਸਿੰਘ ਬਸੀ ਪਠਾਣਾਂ, ਧਰਮਵੀਰ ਸਿੰਘ ਘੁਮੰਡਗੜ੍ਹ, ਅਮਰ ਸਿੰਘ ਘੁਮੰਡਗੜ੍ਹ, ਜਸਵੰਤ ਸਿੰਘ ਨੰਦਪੁਰ, ਗੁਰਮੁਖ ਸਿੰਘ ਮੁੱਲਾਂਪੁਰ, ਇਕਬਾਲ ਸਿੰਘ ਕੰਗ ਸ਼ਹੀਦਗੜ੍ਹ ਆਦਿ ਮੌਜੂਦ ਸਨ।