ਐਨਆਰਆਈ ਸਪੋਰਟਸ ਕਲੱਬ ਵੱਲੋਂ 15ਵਾਂ ਆਲ ਇੰਡੀਆ ਹਾਕੀ ਟੂਰਨਾਮੈਂਟ ਸ਼ੁਰੂ
ਐਨਆਰਆਈ ਸਪੋਰਟਸ ਕਲੱਬ ਵੱਲੋਂ 15ਵਾਂ ਆਲ ਇੰਡੀਆ ਹਾਕੀ ਟੂਰਨਾਮੈਂਟ ਸ਼ੁਰੂ
Publish Date: Mon, 16 Feb 2026 05:36 PM (IST)
Updated Date: Mon, 16 Feb 2026 05:39 PM (IST)

ਗਰਗ, ਪੰਜਾਬੀ ਜਾਗਰਣ, ਅਮਲੋਹ : ਐਨਆਰਆਈ ਸਪੋਰਟਸ ਕਲੱਬ ਅਮਲੋਹ ਵੱਲੋਂ 15ਵਾਂ ਚਾਰ ਰੋਜ਼ਾ ਆਲ ਇੰਡੀਆ ਹਾਕੀ ਟੂਰਨਾਮੈਂਟ ਸਥਾਨਕ ਸਕੂਲ ਆਫ ਐਮੀਨੈਂਸ ਵਿਖੇ ਸ਼ੁਰੂ ਕਰਵਾਇਆ ਗਿਆ। ਟੂਰਨਾਮੈਂਟ ਦਾ ਉਦਘਾਟਨ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਵੜਿੰਗ ਨੇ ਕੀਤਾ। ਇਸ ਮੌਕੇ ਅਖਿਲ ਅਬਰੋਲ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਪਹਿਲੇ ਮੈਚ ਵਿੱਚ ਚੰਡੀਗੜ੍ਹ ਅਕੈਡਮੀ ਨੇ ਸੰਗਰੂਰ ਅਕੈਡਮੀ ਨੂੰ 4-0 ਨਾਲ ਤੇ ਦੂਜੇ ਮੈਚ ਵਿਚ ਸ਼ਹੀਦ ਉਧਮ ਸਿੰਘ ਅਕੈਡਮੀ ਸੁਨਾਮ ਨੇ ਰਾਜਾ ਹਾਕੀ ਅਕੈਡਮੀ ਮੋਹਾਲੀ ਨੂੰ 2-0 ਨਾਲ ਹਰਾਇਆ। ਕਲੱਬ ਦੇ ਪ੍ਰਧਾਨ ਸੁਰਿੰਦਰ ਮੋਹਨ ਪੁਰੀ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਐਨਆਰਆਈ ਭਰਾਵਾਂ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਇਹ ਟੂਰਨਾਮੈਂਟ ਹਰ ਸਾਲ ਆਯੋਜਿਤ ਕੀਤਾ ਜਾਂਦਾ ਹੈ। ਇਸ ਰਾਹੀਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਇਹ ਟੂਰਨਾਮੈਂਟ 19 ਫਰਵਰੀ ਤੱਕ ਚੱਲੇਗਾ ਜਿਸ ਵਿੱਚ ਦੇਸ਼ ਦੀਆਂ ਨਾਮੀ ਹਾਕੀ ਟੀਮਾਂ ਹਿੱਸਾ ਲੈ ਰਹੀਆਂ ਹਨ। ਯਾਦਵਿੰਦਰ ਸਿੰਘ ਐਡਵੋਕੇਟ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 18 ਫਰਵਰੀ ਨੂੰ ਕਲੱਬ ਮੈਂਬਰਾਂ, ਹਾਕੀ ਖਿਡਾਰੀਆਂ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸ਼ਹਿਰ ਵਿੱਚ ਨਸ਼ਾ ਛੁਡਾਊ ਰੈਲੀ ਕੱਢੀ ਜਾਵੇਗੀ। ਇਸ ਮੌਕੇ ਰੁਪਿੰਦਰ ਸਿੰਘ ਹੈਪੀ, ਪਾਵਨ ਕਾਲੀਆ, ਡਾਕਟਰ ਅਸ਼ੋਕ ਬਾਤਿਸ਼, ਸਤਿੰਦਰ ਪਾਲ ਬਾਂਸਲ, ਪਰਮਜੀਤ ਸੂਦ, ਜਸਪਾਲ ਸਿੰਘ (ਰਿਟਾਇਰਡ ਨਾਈਬ ਤਹਿਸੀਲਦਾਰ), ਮਨਜੀਤ ਸਿੰਘ ਸੇਖੋ, ਵਿਨੋਦ ਅਬਰੋਲ, ਮਨਿੰਦਰ ਸਿੰਘ ਭੱਟੋ ਸਮੇਤ ਹੋਰ ਵੀ ਮੌਜੂਦ ਸਨ।