ਸਮੇਂ ਸਿਰ ਮੀਟਿੰਗ ’ਚ ਨਾ ਪਹੁੰਚਣ ’ਤੇ ਐੱਨਜੀਓ ਨਾਰਾਜ਼
ਪੰਜਾਬ ਰਾਜ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਵੱਲੋਂ ਸਮੇਂ ਸਿਰ ਮੀਟਿੰਗ ਨਾ ਪਹੁੰਚਣ ਤੇ ਐਨਜੀਓ ਨਾਰਾਜ਼
Publish Date: Mon, 02 Mar 2026 05:09 PM (IST)
Updated Date: Mon, 02 Mar 2026 05:10 PM (IST)
ਗਰਗ, ਪੰਜਾਬੀ ਜਾਗਰਣ, ਅਮਲੋਹ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਚਤ ਭਵਨ ਫਤਹਿਗੜ੍ਹ ਸਾਹਿਬ ਵਿਖੇ ਪੰਜਾਬ ਰਾਜ ਅਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਦੀ ਆਮਦ ਤੇ ਜ਼ਿਲ੍ਹੇ ਦੀਆਂ ਸਾਰੀਆਂ ਐਨਜੀਓ, ਸਰਪੰਚ, ਸੋਸ਼ਲ ਵਰਕਰਾਂ ਨਾਲ ਓਪਨ ਹੀਰਿੰਗ ਕੈਂਪ ਮੀਟਿੰਗ ਦਾ ਆਯੋਜਨ ਕੀਤਾ ਗਿਆ ਸੀ। ਇਸ ਮੀਟਿੰਗ ਵਿਚ ਜ਼ਿਲ੍ਹੇ ਦੇ ਸਾਰੇ ਐਸਡੀਐਮ, ਬੀਡੀਪੀਓ, ਬਿਜਲੀ ਬੋਰਡ ਦੇ ਅਧਿਕਾਰੀ, ਨਗਰ ਕੌਂਸਲਾਂ ਦੇ ਅਧਿਕਾਰੀ ਸਮੇਤ ਆਲਾ ਅਫ਼ਸਰ ਬੁਲਾਏ ਗਏ ਸਨ। ਇਸ ਮੀਟਿੰਗ ਦਾ ਟਾਈਮ ਦੁਪਹਿਰ 3 ਵਜੇ ਰੱਖਿਆ ਗਿਆ ਸੀ। ਪਰ ਹੈਰਾਨਗੀ ਦੀ ਗੱਲ ਹੈ ਕਿ 4 ਵਜੇ ਤੱਕ ਮੁੱਖ ਮਹਿਮਾਨ ਮੀਟਿੰਗ ਵਿਚ ਨਹੀਂ ਆਏ। ਸਾਰੇ ਜ਼ਿਲ੍ਹੇ ਦੇ ਅਫ਼ਸਰ ਅਤੇ ਐਨਜੀਓ ਦੇ ਮੈਂਬਰ ਅਹੁਦੇਦਾਰ ਉਨ੍ਹਾਂ ਦੀ ਉਡੀਕ ਕਰਦੇ ਰਹੇ। ਭਾਰਤ ਵਿਕਾਸ ਪ੍ਰੀਸ਼ਦ ਦੇ ਅਮਲੋਹ ਦੇ ਪ੍ਰਧਾਨ ਬ੍ਰਿਜ ਭੂਸ਼ਣ ਗਰਗ ਅਤੇ ਮਾਨਵ ਭਲਾਈ ਮੰਚ ਅਮਲੋਹ ਦੇ ਪ੍ਰਧਾਨ ਮਾਸਟਰ ਮਨੋਹਰ ਲਾਲ ਵਰਮਾ ਨੇ ਕਿਹਾ ਕਿ ਜਦੋਂ ਮੁੱਖ ਮਹਿਮਾਨ 4 ਵਜੇ ਤੱਕ ਮੀਟਿੰਗ ਲੈਣ ਹੀ ਪਹੁੰਚੇ ਤਾਂ ਉਹ ਵਾਪਸ ਆ ਗਏ। ਉਨ੍ਹਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਦੀਆਂ ਮੀਟਿੰਗਾਂ ਵਿਚ ਕਿਸੇ ਐਨਜੀਓ ਜਾਂ ਹੋਰ ਸੰਸਥਾਵਾਂ ਨੂੰ ਬੁਲਾਇਆ ਜਾਂਦਾ ਤਾਂ ਟਾਈਮ ਦਾ ਧਿਆਨ ਰੱਖਿਆ ਜਾਵੇ।