ਨੀਰਜ ਮਲਹੋਤਰਾ ਮੁੜ ਬਣੇ ਭਾਵਿਪ ਬਸੀ ਪਠਾਣਾਂ ਦੇ ਪ੍ਰਧਾਨ
ਨੀਰਜ ਮਲਹੋਤਰਾ ਮੁੜ ਬਣੇ ਭਾਵਿਪ ਬਸੀ ਪਠਾਣਾਂ ਦੇ ਪ੍ਰਧਾਨ
Publish Date: Mon, 02 Mar 2026 05:14 PM (IST)
Updated Date: Mon, 02 Mar 2026 05:16 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਭਾਰਤ ਵਿਕਾਸ ਪ੍ਰੀਸ਼ਦ ਬਸੀ ਪਠਾਣਾਂ ਦੀ ਸਟੇਟ ਚੋਣ ਆਬਜ਼ਰਵਰ ਸੀਏ ਸ਼ੇਖਰ ਸੁਮਨ (ਮੰਡੀ ਗੋਬਿੰਦਗੜ੍ਹ) ਦੀ ਦੇਖ-ਰੇਖ ਹੇਠ ਹੋਈ ਚੋਣ ਮੀਟਿੰਗ ਵਿਚ ਨੀਰਜ ਮਲਹੋਤਰਾ ਨੂੰ ਮੁੜ ਤੋਂ ਪ੍ਰਧਾਨ ਚੁਣਿਆ ਗਿਆ। ਰਵਿੰਦਰ ਕੁਮਾਰ ਰਿੰਕੂ ਨੂੰ ਸਕੱਤਰ ਅਤੇ ਪਰਦੀਪ ਮਲਹੋਤਰਾ ਨੂੰ ਖਜ਼ਾਨਚੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਭਾਰਤ ਵਿਕਾਸ ਪ੍ਰੀਸ਼ਦ ਦੀਆਂ ਮਰਿਯਾਦਾਵਾਂ ਬਾਰੇ ਵੀ ਵਿਸਥਾਰ ਵਿੱਚ ਦੱਸਿਆ। ਨਵੇਂ ਚੁਣੇ ਅਹੁਦੇਦਾਰਾਂ ਨੇ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਅਜੈ ਮਲਹੋਤਰਾ, ਅਸ਼ੋਕ ਗਰਗ, ਭਾਰਤ ਭੂਸ਼ਨ ਸਚਦੇਵਾ, ਰੁਪਿੰਦਰ ਸੁਰਜਨ, ਇੰਦਰਜੀਤ ਸਿੰਘ ਭੋਲਾ, ਸੰਜੀਵ ਸੋਨੀ, ਰਾਕੇਸ਼ ਸੋਨੀ, ਵਿਨੋਦ ਸ਼ਰਮਾ, ਰਣਧੀਰ ਕੁਮਾਰ, ਰਾਕੇਸ਼ ਗੁਪਤਾ, ਉਤਮ ਚੰਦ, ਭਾਰਤ ਭੂਸ਼ਨ ਸ਼ਰਮਾ, ਰੋਹਿਤ ਹਸੀਜਾ, ਸ਼ਿਆਮ ਸੁੰਦਰ ਸ਼ਾਸਤਰੀ, ਰਵੀਸ਼ ਅਰੋੜਾ, ਕੁਲਦੀਪ ਗੁਪਤਾ, ਜਗਦੀਸ਼ ਮੜਕਨ, ਗਗਨ ਸ਼ਰਮਾ, ਵਿਸ਼ਾਲ ਸ਼ਰਮਾ,ਮਨੋਜ ਸ਼ਰਮਾ, ਰਾਜ ਕੁਮਾਰ ਵਧਵਾ, ਜੈ ਕਿਸ਼ਨ ਕਸ਼ਯਪ, ਪ੍ਰੀਤਮ ਰਬੜ, ਮਨੋਜ ਭੰਡਾਰੀ ਆਦਿ ਮੌਜੂਦ ਸਨ।