ਜ਼ਿਲ੍ਹਾ ਹਸਪਤਾਲ ਨੂੰ ਤਿੰਨ ਆਇਲ ਫਿਲਡ ਹੀਟਰ ਭੇਂਟ
ਨੀਲਮ ਹਸਪਤਾਲ ਵੱਲੋਂ ਜ਼ਿਲ੍ਹਾ ਹਸਪਤਾਲ ਨੂੰ ਤਿੰਨ ਆਇਲ ਫਿਲਡ ਹੀਟਰ ਭੇਂਟ
Publish Date: Fri, 02 Jan 2026 04:57 PM (IST)
Updated Date: Fri, 02 Jan 2026 04:59 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸਿਹਤ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਨੀਲਮ ਹਸਪਤਾਲ, ਰਾਜਪੁਰਾ ਵੱਲੋਂ ਜ਼ਿਲ੍ਹਾ ਹਸਪਤਾਲ ਫਤਿਹਗੜ੍ਹ ਸਾਹਿਬ ਨੂੰ ਤਿੰਨ ਆਇਲ ਫਿਲਡ ਰੇਡੀਏਟਰ ਹੀਟਰ ਭੇਂਟ ਕੀਤੇ ਗਏ। ਇਹ ਹੀਟਰ ਖਾਸ ਤੌਰ ’ਤੇ ਬੱਚਿਆਂ ਦੇ ਵਾਰਡ ਲਈ ਭੇਂਟ ਕੀਤੇ ਗਏ ਹਨ, ਤਾਂ ਜੋ ਸਰਦੀਆਂ ਵਿਚ ਵਾਰਡ ਦਾ ਤਾਪਮਾਨ ਠੀਕ ਰੱਖਿਆ ਜਾ ਸਕੇ ਅਤੇ ਨਵਜਨਮੇ ਤੇ ਛੋਟੇ ਬੱਚਿਆਂ ਨੂੰ ਠੰਡ ਤੋਂ ਰਾਹਤ ਮਿਲ ਸਕੇ। ਹੀਟਰ ਸੌਂਪਣ ਮੌਕੇ ਨੀਲਮ ਹਸਪਤਾਲ ਦੇ ਜਨਰਲ ਮੈਨੇਜਰ ਸੰਦੀਪ ਕੁਮਾਰ ਨੇ ਦੱਸਿਆ ਕਿ ਇਹ ਨਿਸ਼ਕਾਮ ਸੇਵਾ ਸਿਹਤ ਵਿਭਾਗ ਦੀਆਂ ਸਹੂਲਤਾਂ ਨੂੰ ਵਧਾਉਣ ਲਈ ਕੀਤੀ ਜਾ ਰਹੀ ਹੈ। ਸਹਾਇਕ ਸਿਵਲ ਸਰਜਨ ਡਾ. ਕੰਵਲਦੀਪ ਸਿੰਘ ਨੇ ਨੀਲਮ ਹਸਪਤਾਲ ਦਾ ਧੰਨਵਾਦ ਕੀਤਾ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਜੇਸ਼ ਕੁਮਾਰ, ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਪ੍ਰੀਤ ਸਿੰਘ ਬੇਦੀ, ਪੈਥਾਲੋਜਿਸਟ ਡਾ. ਸਚਿਨ ਨਰੂਲਾ, ਦੰਦਾਂ ਦੇ ਮਾਹਿਰ ਡਾ. ਸਤਨਾਮ ਸਿੰਘ ਬੰਗਾ, ਫਾਰਮੇਸੀ ਅਫ਼ਸਰ ਜਗਜੀਤ ਸਿੰਘ ਆਦਿ ਮੌਜੂਦ ਸਨ।