ਹੈਲਮਟ ਸਿਰ ’ਤੇ ਬੋਝ ਨਹੀਂ, ਸਗੋਂ ਇਹ ਸੁਰੱਖਿਆ ਹੈ : ਐੱਸਐੱਸਪੀ
ਦੋਪਹੀਆ ਵਾਹਨ ਚਾਲਕਾਂ ਨੂੰ ਹੈਲਮਟ ਵੰਡੇ
Publish Date: Wed, 21 Jan 2026 06:34 PM (IST)
Updated Date: Wed, 21 Jan 2026 06:36 PM (IST)

--ਦੋਪਹੀਆ ਵਾਹਨ ਚਾਲਕਾਂ ਨੂੰ ਹੈਲਮਟ ਵੰਡੇ ਫ਼ੋਟੋ ਫ਼ਾਈਲ : 11 ਐੱਸਐੱਸਪੀ ਸ਼ੁਭਮ ਅਗਰਵਾਲ ਮੁਫਤ ਹੈਲਮਟ ਵੰਡਦੇ ਹੋਏ। ਸਟਾਫ ਰਿਪੋਰਟਰ, ਪੰਜਾਬੀ ਜਾਗਰਣ, •ਫਤਹਿਗੜ੍ਹ ਸਾਹਿਬ : ਸੜਕ ਸੁਰੱਖਿਆ ਮਹੀਨੇ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਵੱਲੋਂ ਸਰਹਿੰਦ ਜੋਤੀ ਸਰੂਪ ਮੋੜ ਨੇੜੇ ਦੋਪਹੀਆ ਵਾਹਨ ਚਾਲਕਾਂ ਨੂੰ ਮੁਫ਼ਤ ਹੈਲਮਟ ਵੰਡੇ ਗਏ। ਇਸ ਪਹਿਲਕਦਮੀ ਦਾ ਉਦੇਸ਼ ਸੜਕ ਸੁਰੱਖਿਆ ਜਾਗਰੂਕਤਾ ਨੂੰ ਵਧਾਉਣਾ ਤੇ ਦੋਪਹੀਆ ਵਾਹਨ ਸਵਾਰਾਂ ਨੂੰ ਹੈਲਮਟ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣਾ ਸੀ। ਇਸ ਮੌਕੇ ਐੱਸਐੱਸਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਉਨ੍ਹਾਂ ਵਲੋਂ ਸੜਕ ਸੁਰੱਖਿਆ ਦੇ ਨਿਯਮਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ 400 ਦੇ ਕਰੀਬ ਸੈਮੀਨਾਰ ਲਗਾਏ ਗਏ ਹਨ। ਉਥੇ ਹੀ ਪਿਛਲੇ ਸਾਲ 72 ਹਜ਼ਾਰ ਦੇ ਕਰੀਬ ਚਾਲਾਨ ਕੱਟੇ ਗਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਵਾਲੇ ਲੋਕਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਉਥੇ ਹੀ ਜ਼ਰੂਰਤਮੰਦ ਲੋਕਾਂ ਹੈਲਮਟ ਵੀ ਦਿੱਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹੈਲਮਟ ਸਿਰ ’ਤੇ ਬੋਝ ਨਹੀਂ, ਸਗੋਂ ਇਹ ਸੁਰੱਖਿਆ ਲਈ ਹੈ। ਇਹ ਸਿਰਫ ਸਲੋਗਨ ਨਹੀਂ, ਹਾਦਸਿਆਂ ਵਿਚ ਜੀਵਨ ਬਚਾਉਣ ਦਾ ਮੰਤਰ ਹੈ।ਇਸ ਮੌਕੇ ’ਤੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਲੇ ਵਾਹਨ ਚਾਲਕਾਂ ਨੂੰ ਫੁੱਲ ਦਿੱਤੇ ਗਏ ਅਤੇ ਵਾਹਨਾ ਦੇ ਉੱਪਰ ਰਿਫਲੈਕਟਰ ਵੀ ਲਗਾਏ।ਇਸ ਮੌਕੇ ਡੀਐਪਸੀ ਟ੍ਰੈਫਿਕ ਇੰਦਰਪ੍ਰੀਤ ਸਿੰਘ ਬਡੂੰਗਰ, ਜਿਲ੍ਹਾ ਟ੍ਰੈਫਿਕ ਇੰਚਾਰਜ ਇੰਸਪੈਕਟਰ ਸੁਰਿੰਦਰ ਸਿੰਘ ਸਮੇਤ ਹੋਰ ਵੀ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।