ਸੈਕਰਡ ਹਾਰਟ ਸਕੂਲ ’ਚ ਨਰਾਤਿਆਂ ਦਾ ਤਿਉਹਾਰ ਮਨਾਇਆ
ਸੈਕਰਡ ਹਾਰਟ ਸਕੂਲ ਚ ਨਵਰਾਤਰੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
Publish Date: Tue, 24 Mar 2026 04:41 PM (IST)
Updated Date: Tue, 24 Mar 2026 04:43 PM (IST)
ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ, ਜਲਾਲਪੁਰ ਵਲੋਂ ਨਰਾਤਿਆਂ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ । ਸਕੂਲ ਦਾ ਮਾਹੌਲ ਭਗਤੀ ਅਤੇ ਉਤਸ਼ਾਹ ਨਾਲ ਭਰਿਆ ਹੋਇਆ ਸੀ। ਇਸ ਮੌਕੇ ਪ੍ਰਿੰਸੀਪਲ ਮਿਸਿਜ਼ ਦਿਵਿਆ ਮਹਿਤਾ ਨੇ ਸਕੂਲ ਭਾਈਚਾਰੇ ਨੂੰ ਆਪਣੀਆਂ ਦਿਲੋਂ ਮੁਬਾਰਕਾਂ ਦਿੱਤੀਆਂ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜੇਪੀਐਸ ਜੋਲੀ, ਡਿਪਟੀ ਮੈਨੇਜਿੰਗ ਡਾਇਰੈਕਟਰ, ਮਿਸਿਜ਼ ਸਤਿੰਦਰਜੀਤ ਜੋਲੀ ਅਤੇ ਪ੍ਰਧਾਨ ਮਿਸਿਜ਼ ਨਵੇਰਾ ਨੇ ਵੀ ਆਪਣੀਆਂ ਮੁਬਾਰਕਾਂ ਦਿੱਤੀਆਂ।