ਰਾਸ਼ਟਰੀ ਕਾਨਫਰੰਸ ਦਾ ਕਿਤਾਬਚਾ ਕੀਤਾ ਜਾਰੀ
ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਚ ਸਸਟੇਨਏਬਲ ਭਵਿੱਖ ਲਈ ਵਿਗਿਆਨ ਤੇ ਤਕਨਾਲੋਜੀ ਵਿਸ਼ੇ ’ਤੇ ਰਾਸ਼ਟਰੀ ਕਾਨਫ਼ਰੰਸ
Publish Date: Thu, 08 Jan 2026 04:56 PM (IST)
Updated Date: Thu, 08 Jan 2026 05:00 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ 26 ਅਤੇ 27 ਫਰਵਰੀ 2026 ਨੂੰ ‘ਸਾਇੰਸ, ਇੰਜੀਨੀਅਰਿੰਗ ਅਤੇ ਟੈਕਨਾਲੋਜੀ ਫਾਰ ਏ ਸਸਟੇਨਏਬਲ ਫਿਊਚਰ’ ਵਿਸ਼ੇ ’ਤੇ ਦੋ ਦਿਨਾਂ ਰਾਸ਼ਟਰੀ ਕਾਨਫ਼ਰੰਸ ਕਰਵਾਈ ਜਾ ਰਹੀ ਹੈ। ਕਾਨਫ਼ਰੰਸ ਸਬੰਧੀ ਜਾਣਕਾਰੀ ਸਾਂਝੀ ਕਰਨ ਲਈ ਅੱਜ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. ਪਰਿਤ ਪਾਲ ਸਿੰਘ ਅਤੇ ਡੀਨ ਅਕਾਦਮਿਕ ਮਾਮਲੇ ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ ਦੀ ਨਿਗਰਾਨੀ ਹੇਠ ਪ੍ਰਬੰਧਕੀ ਕਮੇਟੀ ਦੀ ਇਕੱਤਰਤਾ ਹੋਈ, ਜਿਸ ਦੌਰਾਨ ਕਾਨਫ਼ਰੰਸ ਦਾ ਕਿਤਾਬਚਾ ਜਾਰੀ ਕੀਤਾ ਗਿਆ। ਇਹ ਰਾਸ਼ਟਰੀ ਕਾਨਫ਼ਰੰਸ ਚਾਰ ਵਿਭਾਗੀ ਭਾਗਾਂ ਵਿਚ ਵੰਡਿਆ ਗਿਆ ਹੈ, ਜਿਨ੍ਹਾਂ ਵਿਚ ਬਾਇਓਟੈਕਨੋਲੋਜੀ ਅਤੇ ਫੂਡ ਟੈਕਨਾਲੋਜੀ, ਗਣਿਤ ਅਤੇ ਕੰਪਿਊਟਰ ਸਾਇੰਸ, ਭੌਤਿਕ ਅਤੇ ਰਸਾਇਣ ਵਿਗਿਆਨ ਅਤੇ ਖੇਤੀਬਾੜੀ, ਜੀਵ ਵਿਗਿਆਨ, ਵਾਤਾਵਰਣ ਵਿਗਿਆਨ ਅਤੇ ਵਣ ਵਿਗਿਆਨ ਸ਼ਾਮਲ ਹਨ। ਡੀਨ ਅਕਾਦਮਿਕ ਮਾਮਲੇ ਪ੍ਰੋ. ਸੁਖਵਿੰਦਰ ਸਿੰਘ ਬਿਲਿੰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਨਫ਼ਰੰਸ ਲਈ ਖੋਜ ਪਰਚਿਆਂ ਦੇ ਸੰਖੇਪ 20 ਜਨਵਰੀ 2026 ਤੱਕ ਅਤੇ ਪੂਰੇ ਪਰਚੇ 2 ਫਰਵਰੀ 2026 ਤੱਕ ਭੇਜੇ ਜਾ ਸਕਦੇ ਹਨ। ਕਾਨਫ਼ਰੰਸ ਦੇ ਕਨਵੀਨਰ ਡਾ. ਰੁਪਿੰਦਰ ਕੌਰ (ਮੁਖੀ, ਬਾਇਓਟੈਕਨੋਲੋਜੀ ਵਿਭਾਗ) ਅਤੇ ਡਾ. ਰਿਚਾ ਬਰਾੜ (ਮੁਖੀ, ਗਣਿਤ ਵਿਭਾਗ) ਹਨ। ਪ੍ਰਬੰਧਕੀ ਸਕੱਤਰਾਂ ਵਿਚ ਡਾ. ਪ੍ਰੀਤ ਕੌਰ (ਮੁਖੀ, ਭੌਤਿਕ ਵਿਗਿਆਨ ਵਿਭਾਗ), ਡਾ. ਰਾਹੁਲ ਬਦਰੂ (ਮੁਖੀ, ਰਸਾਇਣ ਵਿਭਾਗ), ਡਾ. ਬ੍ਰਹਿਮੀਤ ਕੌਰ (ਸਹਾਇਕ ਪ੍ਰੋਫੈਸਰ, ਗਣਿਤ ਵਿਭਾਗ), ਡਾ. ਚਰਨ ਕਮਲ ਸੇਖੋਂ (ਮੁਖੀ, ਜੰਤੂ ਵਿਗਿਆਨ ਵਿਭਾਗ), ਡਾ. ਜਸਪ੍ਰੀਤ ਕੌਰ ਢਿੱਲੋਂ (ਮੁਖੀ, ਖੇਤੀਬਾੜੀ ਵਿਭਾਗ), ਡਾ. ਸ਼ੀਨਮ ਮਲਹੋਤਰਾ (ਸਹਾਇਕ ਪ੍ਰੋਫੈਸਰ, ਕੰਪਿਊਟਰ ਸਾਇੰਸ ਵਿਭਾਗ), ਡਾ. ਰੁਪਿੰਦਰ ਪਾਲ ਸਿੰਘ (ਮੁਖੀ, ਫੂਡ ਪ੍ਰੋਸੈਸਿੰਗ ਵਿਭਾਗ) ਅਤੇ ਡਾ. ਨਵਦੀਪ ਕੌਰ (ਇੰਚਾਰਜ, ਬਨਸਪਤੀ ਵਿਭਾਗ) ਸ਼ਾਮਲ ਹਨ। ਯੂਨੀਵਰਸਿਟੀ ਵੱਲੋਂ ਕਾਨਫ਼ਰੰਸ ਵਿਗਿਆਨ ਅਤੇ ਤਕਨਾਲੋਜੀ ਖੇਤਰ ਵਿਚ ਅੰਤਰਵਿਭਾਗੀ ਸੰਵਾਦ ਅਤੇ ਨਵੀਨ ਵਿਚਾਰਧਾਰਾ ਨੂੰ ਉਤਸ਼ਾਹਿਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਕਾਨਫ਼ਰੰਸ ਆਪਣੇ ਨਿਰਧਾਰਿਤ ਟੀਚਿਆਂ ’ਤੇ ਖਰੀ ਉਤਰੇਗੀ।