ਮੁਨੀਸ਼ ਵਰਮਾ ਬਣੇ ਭਾਰਤ ਵਿਕਾਸ ਪ੍ਰੀਸ਼ਦ ਸਰਹਿੰਦ ਦੇ ਨਵੇਂ ਪ੍ਰਧਾਨ
ਮੁਨੀਸ਼ ਵਰਮਾ ਬਣੇ ਭਾਰਤ ਵਿਕਾਸ ਪ੍ਰੀਸ਼ਦ ਸਰਹਿੰਦ ਦੇ ਨਵੇਂ ਪ੍ਰਧਾਨ
Publish Date: Sat, 28 Feb 2026 04:59 PM (IST)
Updated Date: Sat, 28 Feb 2026 05:01 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਭਾਰਤ ਵਿਕਾਸ ਪ੍ਰੀਸ਼ਦ ਸਰਹਿੰਦ ਦੀ ਜਨਰਲ ਹਾਊਸ ਦੀ ਮੀਟਿੰਗ ਮੌਜੂਦਾ ਪ੍ਰਧਾਨ ਹਰਵਿੰਦਰ ਵਰਮਾ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਸੈਸ਼ਨ 2026-27 ਲਈ ਨਵੀਂ ਟੀਮ ਦੀ ਚੋਣ ਕੀਤੀ ਗਈ। ਚੋਣ ਕਰਵਾਉਣ ਲਈ ਸਟੇਟ ਵੱਲੋਂ ਵਿਸ਼ੇਸ਼ ਤੌਰ ’ਤੇ ਚੋਣ ਆਬਜ਼ਰਵਰ ਸਤੀਸ਼ ਉੱਪਲ ਪਹੁੰਚੇ। ਸਰਬਸੰਮਤੀ ਨਾਲ ਮਨੀਸ਼ ਵਰਮਾ ਨੂੰ ਅਗਲੇ ਸੈਸ਼ਨ ਦੇ ਲਈ ਪ੍ਰਧਾਨ, ਅਰਵਿੰਦ ਵਰਮਾ ਨੂੰ ਸਕੱਤਰ ਅਤੇ ਅਨੁਜ ਜਿੰਦਲ ਨੂੰ ਕੈਸ਼ੀਅਰ ਚੁਣ ਲਿਆ ਗਿਆ। ਮੀਟਿੰਗ ਵਿਚ ਹਰਵਿੰਦਰ ਵਰਮਾ ਨੇ ਪਿਛਲੇ ਮਹੀਨਿਆਂ ਦੇ ਵਿਚ ਹੋਏ ਪ੍ਰਾਜੈਕਟਾਂ ਦੀ ਰਿਪੋਰਟ ਪੜ੍ਹੀ ਅਤੇ ਮਾਰਚ ਵਿਚ ਹੋਣ ਵਾਲੇ ਪ੍ਰਾਜੈਕਟਾਂ ਦਾ ਵੇਰਵਾ ਦੱਸਿਆ। ਨਵੇਂ ਪ੍ਰਧਾਨ ਮਨੀਸ਼ ਵਰਮਾ ਨੇ ਸਾਰੇ ਹਾਊਸ ਦਾ ਉਨ੍ਹਾਂ ਵਿਚ ਅਤੇ ਉਨ੍ਹਾਂ ਦੀ ਨਵੀਂ ਟੀਮ ਵਿਚ ਵਿਸ਼ਵਾਸ ਰੱਖਣ ਲਈ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਸਾਰਿਆਂ ਤੋਂ ਸਹਿਯੋਗ ਲਈ ਬੇਨਤੀ ਕੀਤੀ ਪ੍ਰੀਸ਼ਦ ਬੁਲਾਰੇ ਪੂਰਨ ਸਹਿਗਲ ਅਤੇ ਰਾਜੇਸ਼਼ ਧੀਮਾਨ ਨੇ ਦੱਸਿਆ ਕਿ ਪ੍ਰੀਸ਼ਦ ਦੀ ਇਹ ਪਰੰਪਰਾ ਹੈ ਕਿ ਸੰਸਥਾ ਵਿਚ ਕਦੇ ਵੀ ਵੋਟਾਂ ਨਹੀਂ ਪੈਂਦੀਆਂ ਸਗੋਂ ਹਰ ਪਿਛਲੇ 30 ਵਰਿਆਂ ਤੋਂ ਲਗਾਤਾਰ ਪ੍ਰਧਾਨ, ਸਕੱਤਰ ਅਤੇ ਕੈਸ਼ੀਅਰ ਸਰਬ ਸੰਮਤੀ ਨਾਲ ਹੀ ਚੁਣੇ ਜਾਂਦੇ ਹਨ। ਇਸ ਮੌਕੇ ਹਰੀਸ਼ ਜੈਨ, ਅਰਵਿੰਦ ਵਰਮਾ, ਅਨੁਜ ਜਿੰਦਲ, ਰੋਹਿਤ ਸ਼ਰਮਾ, ਸੁਮੀਤ ਮੋਦੀ ਰਾਜੇਸ਼਼ ਗਰਗ, ਸੰਜੀਵ ਸ਼ਰਮਾ, ਬੰਟੀ ਵਿਰਦੀ, ਅਸ਼ਵਨੀ ਬਿਥਰ, ਪਵਨ ਕਾਲੜਾ, ਅਨੰਦ ਮੋਹਨ, ਵਿਨੀਤ ਸ਼ਰਮਾ, ਅਨਿਲ ਸੂਦ, ਅਰੁਣ ਚੋਪੜਾ ਨਿਤਿਨ ਗਰਗ, ਰਾਜੇਸ਼਼ ਉੱਪਲ, ਤਰਸੇਮ ਉੱਪਲ, ਰਾਜਨ ਗੁਪਤਾ, ਕਰਨੈਲ ਸਿੰਘ, ਨਰਿੰਦਰ ਤਕਿਆਰ, ਦਿਨੇਸ਼ ਕੁਮਾਰ, ਵਿਨੀਤ ਗੁਪਤਾ, ਸੌਰਵ ਕਪੂਰ, ਦੀਪਨ ਮਾਂਗੀ, ਅਮਰਜੀਤ ਪਾਲ ਅਤੇ ਸਟੇਜ ਸਕੱਤਰ ਪੂਰਨ ਸਹਿਗਲ ਮੌਜੂਦ ਸਨ।