ਮਾਂ ਮਹਾਂਕਾਲੀ ਸ਼ਿਵ ਮੰਦਿਰ ਵਿਖੇ ਮਾਤਾ ਦੀ ਚੌਕੀ ਕਰਵਾਈ
ਮਾਂ ਮਹਾਂਕਾਲੀ ਸ਼ਿਵ ਮੰਦਿਰ ਵਿਖੇ ਨਵੇਂ ਸਾਲ ਦੀ ਆਮਦ ’ਤੇ ਮਾਤਾ ਦੀ ਚੌਂਕੀ ਕਰਵਾਈ
Publish Date: Sun, 04 Jan 2026 05:30 PM (IST)
Updated Date: Sun, 04 Jan 2026 05:32 PM (IST)
ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਕ੍ਰਿਸ਼ਨ ਨਗਰ ਦੇ ਮਾਂ ਮਹਾਕਾਲੀ ਸ਼ਿਵ ਮੰਦਿਰ ਵਿਖੇ ਨਵੇਂ ਸਾਲ ਦੀ ਖੁਸ਼ੀ ’ਚ ਮਾਤਾ ਰਾਣੀ ਦੀ ਚੌਂਕੀ ਕਰਵਾਈ ਗਈ। ਮੰਦਰ ਦੇ ਪੁਜਾਰੀ ਰਾਜੇਸ਼ ਮਿਸ਼ਰਾ ਨੇ ਮਾਂ ਮਹਾਂਕਾਲੀ ਦੀ ਪੂਜਾ ਕੀਤੀ ਤੇ ਜਯੋਤੀ ਪ੍ਰਚੰਡ ਮੰਦਰ ਦੇ ਪ੍ਰਧਾਨ ਸੋਮ ਪ੍ਰਕਾਸ਼ ਥਾਪਰ ਨੇ ਪਰਿਵਾਰ ਸਮੇਤ ਕੀਤੀ। ਇਸ ਮੌਕੇ ਭਜਨ ਗਾਇਕ ਨਜ਼ਰ ਰਹੀਲ ਨੇ ਮਹਾਮਾਈ ਦੀਆਂ ਭੇਟਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਲੰਗਰ ਨਿਰੰਤਰ ਵਰਤਾਇਆ ਗਿਆ। ਇਸ ਮੌਕੇ ਪ੍ਰਧਾਨ ਸੋਮ ਪ੍ਰਕਾਸ਼ ਥਾਪਰ, ਮੀਤ ਪ੍ਰਧਾਨ ਜਗਦੀਸ਼ ਸ਼ਾਹੀ, ਖਜ਼ਾਨਚੀ ਅਸ਼ੋਕ ਥਾਪਰ, ਸਕੱਤਰ ਸੁਰਿੰਦਰ ਸਿੰਘੀ, ਵਿਵੇਕ ਗਰਗ, ਜੌਲੀ ਥਾਪਰ, ਸ਼ਾਮ ਲਾਲ, ਕੁਲਦੀਪ ਮਿੱਤਲ, ਯੱਗਿਆ ਦੱਤ ਵਧਵਾ, ਹਰਨਾਮ ਦਾਸ, ਸ਼ਰਨਦਾਸ ਮਿੱਤਲ, ਦਵਿੰਦਰ ਪਰਾਸ਼ਰ, ਨਰਿੰਦਰ ਭਾਟੀਆ, ਸੋਨੀ, ਅਮਿਤ ਸ਼ਰਮਾ, ਰੋਸ਼ਨ ਸ਼ਰਮਾ ਰੋਸ਼ੀ, ਸੁਨੀਲ ਕੁਮਾਰ, ਦਿਸ਼ਾ, ਪਰਵੀਨ, ਅਮਨ, ਮਹੇਸ਼, ਸਚਿਨ ਗੌਤਮ, ਗੱਬੀ, ਜਿਤੇਸ਼ ਅਤੇ ਮਹੇਸ਼ ਥਾਪਰ, ਸਿੰਮੀ ਥਾਪਰ, ਰੇਣੂ ਬਾਲਾ ਬੈਕਟਰ, ਨਿਸ਼ੀ ਕਾਹੜਾ, ਆਸ਼ਾ ਰਾਣੀ, ਰੀਟਾ ਰਾਣੀ, ਬਬੀਤਾ ਰਾਣੀ, ਸੰਤੋਸ਼ ਰਾਣੀ, ਸੁਨੀਤਾ ਰਾਣੀ, ਰਣਬੀਰ, ਲੀਲਾ ਰਾਣੀ, ਰਣਬੀਰ ਸਿੰਘ ਆਦਿ ਮੌਜੂਦ ਸਨ।