- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੈੱਟ ਬੈਂਕਿੰਗ ਚਲਾਉਣ ਬਹਾਨੇ ਖਾਤਿਆਂ ’ਚੋਂ ਕੱਢੇ 25 ਲੱਖ ਤੋਂ ਵੱਧ ਰੁਪਏ

ਪਰਗਟ ਸਿੰਘ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਮੋਬਾਈਲ ਫੋਨਾਂ ’ਤੇ ਬੈਂਕ ਐਪ ਚਲਾਉਣ ਵਿਚ ਮਦਦ ਕਰਨ ਦਾ ਝਾਂਸਾ ਦੇ ਕੇ ਆੜ੍ਹਤੀ ਅਤੇ ਉਸਦੀ ਪਤਨੀ ਦੇ ਵੱਖ-ਵੱਖ ਬੈਕਾਂ ਦੇ ਖਾਤਿਆਂ ’ਚੋਂ ਲੱਖਾਂ ਰੁਪਏ ਕਢਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ’ਚ ਜ਼ਿਲ੍ਹਾ ਸਾਈਬਰ ਕ੍ਰਾਈਮ ਪੁਲਿਸ ਨੇ ਧੋਖਾਧੜੀ ਕਰਨ ਵਾਲਿਆਂ ਵਿਰੁੱਧ ਕੇਸ ਦਰਜ ਕਰਕੇ ਪੜਤਾਲ ਸੁਰੂ ਕਰ ਦਿੱਤੀ ਹੈ। ਇਹ ਘਟਨਾ ਪਿੰਡ ਨੰਦਪੁਰ ਕਲੌੜ ਵਾਸੀ ਆੜ੍ਹਤੀ ਰਣਜੀਤ ਸਿੰਘ ਤੇ ਉਸਦੀ ਪਤਨੀ ਨਾਲ ਵਾਪਰੀ ਹੈ, ਜਿਨ੍ਹਾਂ ਦੀ 25 ਲੱਖ ਰੁਪਏ ਤੋਂ ਵੱਧ ਦੀ ਰਕਮ ਦੀ ਠੱਗੀ ਵਜੀ ਹੈ। ਸਾਈਬਰ ਕ੍ਰਾਈਮ ਪੁਲਿਸ ਥਾਣਾ ਦੇ ਇੰਚਾਰਜ ਸੰਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਰਣਜੀਤ ਸਿੰਘ ਨੇ ਕਿਹਾ ਕਿ ਉਸਦਾ ਪਿੰਡ ਨੰਦਪੁਰ ਕਲੌੜ ਸਥਿਤ ਪੀਐਨਬੀ ਵਿਚ ਇਕ ਖਾਤਾ ਹੈ, ਜਿੱਥੇ ਲੈਣ-ਦੇਣ ਅਕਸਰ ਹੁੰਦਾ ਸੀ। ਉਨ੍ਹਾਂ ਦੱਸਿਆ ਕਿ ਜੂਨ 2025 ਵਿਚ ਉਹ ਆਪਣੀਆਂ ਐਂਟਰੀਆਂ ਦੀ ਜਾਂਚ ਕਰਵਾਉਣ ਲਈ ਆਪਣੀ ਪਾਸਬੁੱਕ ਲੈ ਕੇ ਬੈਂਕ ਗਿਆ ਤੇ ਐਂਟਰੀਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਬੈਂਕ ਕਰਮਚਾਰੀ ਨੇ ਉਸ ਨੂੰ ਨੈੱਟ ਬੈਂਕਿੰਗ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ, ਜਿਸ ਬਾਰੇ ਉਹ ਅਣਜਾਣ ਸੀ। ਉਨ੍ਹਾਂ ਦੱਸਿਆ ਕਿ ਘਰ ਵਾਪਸ ਆਉਣ ਤੋਂ ਬਾਅਦ ਉਸਨੇ ਆਪਣੇ ਫੋਨ ’ਤੇ ਬੈਂਕ ਐਪ, ਜੋ ਕਿ ਪੀਐਨਬੀ-1 ਸੀ, ਡਾਊਨਲੋਡ ਕੀਤੀ। ਇਸ ਤੋਂ ਥੋੜ੍ਹੀ ਦੇਰ ਬਾਅਦ 28 ਜੂਨ, 2025 ਨੂੰ ਉਸ ਨੂੰ ਮੋਬਾਈਲ ਨੰਬਰ 78969-85210 ਅਤੇ 93958-93947 ਤੋਂ ਕਾਲ ਆਉਣ ਲੱਗ ਪਏ। ਉਨ੍ਹਾਂ ਕਿਹਾ ਕਿ ਉਹ ਪੀਐਨਬੀ ਬੈਂਕ ਤੋਂ ਗੱਲ ਕਰ ਰਹੇ ਹਨ ਅਤੇ ਨੈੱਟ ਬੈਂਕਿੰਗ ਵਿਚ ਉਸਦੀ ਮਦਦ ਕਰਨਗੇ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਇਕ ਐਪ ਖੋਲ੍ਹਣ ਲਈ ਕਿਹਾ ਅਤੇ ਪੈਸੇ ਜਮ੍ਹਾ ਕਰਨ, ਕੱਢਵਾਉਣ ਅਤੇ ਹੋਰ ਵੇਰਵੇ ਦੇਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਉਸ ਨੇ ਵਟਸਐਪ ਵੀਡੀਓ ਕਾਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਆਪਣਾ ਫ਼ੋਨ ਐਪ ਨਾਲ ਜੋੜਿਆ। ਇਸ ਤੋਂ ਬਾਅਦ 29 ਜੂਨ ਨੂੰ ਉਸ ਨੂੰ ਇੱਕ ਮੈਸਜ ਮਿਲਿਆ ਕਿ ਉਸਦੇ ਖਾਤੇ ਵਿੱਚੋਂ ਦੋ ਵਾਰ 1.95 ਲੱਖ ਰੁਪਏ ਅਤੇ 1.95 ਲੱਖ ਰੁਪਏ ਕਰਕੇ ਕੁੱਲ 3.90 ਲੱਖ ਰੁਪਏ ਕੱਟੇ ਗਏ ਹਨ । ਜਦੋਂ ਉਸਨੇ ਮੋਬਾਈਲ ਨੰਬਰ 78969-85210