ਮੁਹੱਲਾ ਵਾਸੀਆਂ ਵੱਲੋਂ ਪੁਲੀ ਬਣਾਉਣ ਦੀ ਮੰਗ
ਮੁਹੱਲਾ ਵਾਸੀਆਂ ਵੱਲੋਂ ਪੁਲੀ ਬਣਾਉਣ ਤੇ ਨਾਲੀਆਾਂ ਦੀ ਸਫਾਈ ਕਰਵਾਉਣ ਦੀ ਮੰਗ
Publish Date: Tue, 03 Feb 2026 04:57 PM (IST)
Updated Date: Tue, 03 Feb 2026 04:59 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਸਥਾਨਕ ਵਾਰਡ ਨੰਬਰ 12 ਮੁਹੱਲਾ ਪੁਰਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਟੁੱਟੀ ਪੁਲੀ ਬਣਾਉਣ ਤੇ ਨਾਲੀ ਦੀ ਗਾਦ ਕਢਵਾਉਣ ਦੀ ਮੰਗ ਕੀਤੀ ਹੈ। ਮੁਹੱਲਾ ਵਾਸੀ ਵਿੱਕੀ, ਬੀਬੀ ਅਮਰਜੀਤ ਕੌਰ, ਕੁਲਵਿੰਦਰ ਸਿੰਘ, ਅਜਮੇਰ ਸਿੰਘ, ਰਿੰਕੂ, ਵਿਜੇ ਆਦਿ ਨੇ ਕਿਹਾ ਕਿ ਉਨ੍ਹਾਂ ਦੀ ਗਲੀ ਦੀ ਨਾਲੀ ਦੀ ਪੁਲੀ ਕਾਫ਼ੀ ਸਮਾਂ ਪਹਿਲਾਂ ਤੋਂ ਟੁੱਟੀ ਹੋਈ ਹੈ ਤੇ ਨਾਲੀਆਂ ਵਿਚ ਗਾਦ ਭਰੀ ਹੋਣ ਕਾਰਨ ਗੰਦਾ ਪਾਣੀ ਸੜਕ ’ਤੇ ਚੱਲ ਰਿਹਾ ਹੈ ਜਿਸ ਕਾਰਨ ਜਿੱਥੇ ਵਿਸ਼ੇਸ਼ ਤੌਰ ਤੇ ਬੱਚਿਆਂ, ਔਰਤਾਂ, ਬਜ਼ੁਰਗਾਂ ਨੂੰ ਲੰਘਣਾ ਔਖਾ ਹੈ, ਉੱਥੇ ਦੁਪਹੀਆ ਵਾਹਨ ਲਿਜਾਣ ਸਮੇਂ ਵਿਚ ਦਿਕੱਤ ਪੇਸ਼ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਲੰਮੇ ਸਮੇਂ ਤੋਂ ਚੱਲੀ ਆ ਰਹੀ ਇਹ ਸਮੱਸਿਆ ਕਈ ਵਾਰ ਨਗਰ ਕੌਂਸਲ ਪ੍ਰਬੰਧਕਾਂ ਦੇ ਧਿਆਨ ਵਿਚ ਲਿਆਂਦੀ ਗਈ, ਪਰ ਕੋਈ ਹੱਲ ਨਹੀਂ ਕੀਤਾ ਗਿਆ ਹੈ। ਮੁਹੱਲਾ ਵਾਸੀਆਂ ਨੇ ਕਿਹਾ ਕਿ ਗੰਦਾ ਪਾਣੀ ਜਿੱਥੇ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ, ਉੱਥੇ ਟੁੱਟੀ ਪੁਲੀ ਹਾਦੱਸਿਆਂ ਦਾ ਕਾਰਬ ਬਚ ਰਹੀ ਹੈ। ਉਨ੍ਹਾਂ ਡਿਪਟੀ ਕਮਿਸ਼ਨਰ, ਐਸਡੀਐਮ, ਕਾਰਜ ਸਾਧਕ ਅਫ਼ਸਰ ਨੂੰ ਇਸ ਸਮੱਸਿਆ ਨੂੰ ਜਲਦ ਹੱਲ ਕਰਨ ਦੀ ਅਪੀਲ ਕੀਤੀ ਹੈ।