ਪੁਲਿਸ ਨੇ ਲਾਪਤਾ ਬੱਚੇ ਵਾਰਸਾਂ ਹਵਾਲੇ ਕੀਤੇ
ਪੁਲਿਸ ਨੇ ਲਾਪਤਾ ਬੱਚੇ ਵਾਰਸਾਂ ਹਵਾਲੇ ਕੀਤੇ
Publish Date: Sat, 31 Jan 2026 07:09 PM (IST)
Updated Date: Sat, 31 Jan 2026 07:10 PM (IST)
ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਸਥਾਨਕ ਪੁਲਿਸ ਵੱਲੋਂ ਸ਼ਹਿਰ ਵਿੱਚੋਂ ਲਾਪਤਾ ਹੋਏ ਤਿੰਨ ਬੱਚਿਆਂ ਨੂੰ ਸਿਰਫ 2 ਘੰਟੇ ਵਿੱਚ ਲੱਭ ਕੇ ਸੁਰੱਖਿਅਤ ਵਾਰਸਾਂ ਦੇ ਹਵਾਲੇ ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਅੰਮ੍ਰਿਤਬੀਰ ਸਿੰਘ ਨੇ ਦੱਸਿਆ ਕਿ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ 3 ਬੱਚਿਆਂ (ਜਿਨ੍ਹਾਂ ਦੀ ਉਮਰ 12, 6 ਅਤੇ 3 ਸਾਲ ਸੀ) ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ। ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਅਤੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਸਿਰਫ਼ 2 ਘੰਟਿਆਂ ਵਿੱਚ ਬੱਚਿਆਂ ਨੂੰ ਸੁਰੱਖਿਅਤ ਲੱਭ ਲਿਆ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਸਪੁਰਦ ਕਰ ਦਿੱਤਾ ਹੈ।