ਨਬਾਲਿਗ ਲੜਕਾ 15 ਦਿਨਾਂ ਤੋਂ ਲਾਪਤਾ
ਨਬਾਲਿਗ ਲੜਕਾ 15 ਦਿਨਾਂ ਤੋਂ ਲਾਪਤਾ
Publish Date: Mon, 23 Mar 2026 05:03 PM (IST)
Updated Date: Mon, 23 Mar 2026 05:07 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸਰਹਿੰਦ ਪੁਲਿਸ ਨੇ ਲਗਭਗ 15 ਦਿਨ ਪਹਿਲਾਂ ਘਰੋਂ ਲਾਪਤਾ ਹੋਏ ਨਾਬਾਲਿਗ ਲੜਕੇ ਦੇ ਮਾਮਲੇ ਵਿਚ ਕੇਸ ਦਰਜ ਕੀਤਾ ਹੈ। ਉਪਰੋਕਤ ਕਾਰਵਾਈ ਬੱਚੇ ਦੇ ਪਿਤਾ ਦੁਰਗਾ ਦਾਸ ਵਾਸੀ ਬਿਹਾਰ ਹਾਲ ਵਾਸੀ ਬਾੜਾ, ਸਰਹਿੰਦ ਦੇ ਬਿਆਨ ਦੇ ਆਧਾਰ ’ਤੇ ਅਮਲ ਵਿਚ ਲਿਆਂਦੀ ਗਈ ਹੈ। ਮੁੱਦਈ ਨੇ ਪੁਲਿਸ ਨੂੰ ਦੱਸਿਆ ਕਿ ਬੀਤੀ 9 ਮਾਰਚ ਨੂੰ ਜਦੋਂ ਉਹ ਕੰਮ ਤੋਂ ਘਰ ਵਾਪਸ ਆਇਆ, ਤਾਂ ਉਸ ਦਾ 15 ਸਾਲਾ ਲੜਕਾ ਸ਼ਿਵ ਦਾਸ ਘਰ ਵਿਚ ਨਹੀਂ ਸੀ। ਉਸ ਦੀ ਬਹੁਤ ਤਲਾਸ਼ ਕੀਤੀ ਪਰ ਉਹ ਨਹੀਂ ਮਿਲਿਆ। ਮੁੱਦਈ ਨੇ ਸ਼ੱਕ ਪ੍ਰਗਟਾਇਆ ਕਿ ਉਸ ਦੇ ਲੜਕੇ ਨੂੰ ਕਿਸੇ ਵਿਅਕਤੀ ਜਾਂ ਵਿਅਕਤੀਆਂ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਬੰਧਕ ਬਣਾ ਕੇ ਰੱਖਿਆ ਹੋਇਆ ਹੈ। ਪੁਲਿਸ ਨੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।