ਮਾਨਸਿਕ ਸਿਹਤ ਜਾਗਰੂਕਤਾ ਸੈਸ਼ਨ ਕਰਵਾਇਆ
ਮਾਨਸਿਕ ਸਿਹਤ ਜਾਗਰੂਕਤਾ ਸੈਸ਼ਨ ਕਰਵਾਇਆ
Publish Date: Sat, 14 Feb 2026 05:53 PM (IST)
Updated Date: Sat, 14 Feb 2026 05:57 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਫਤਿਹਗੜ੍ਹ ਸਾਹਿਬ ਦੇ ਐੱਨਐੱਸਐੱਸ ਯੂਨਿਟ ਅਤੇ ਰੈੱਡ ਰਿਬਨ ਕਲੱਬ ਵੱਲੋਂ ਬਾਬਾ ਬਿਨੋਦ ਸਿੰਘ ਹੋਸਟਲ ਵਿੱਚ ਮਾਨਸਿਕ ਸਿਹਤ ਜਾਗਰੂਕਤਾ ਸੈਸ਼ਨ ਸਫਲਤਾਪੂਰਵਕ ਕਰਵਾਇਆ ਗਿਆ। ਇਸ ਸੈਸ਼ਨ ਦਾ ਵਿਸ਼ਾ ‘ਦਿ ਰਿਜ਼ੀਲਿਯੰਸ ਕੋਡ: ਸੰਤੁਲਿਤ ਮਨ ਲਈ7 ਛੋਟੀਆਂ ਆਦਤਾਂ ਸੀ। ਡਾ. ਬਿਕਰਮਜੀਤ ਸਿੰਘ (ਪ੍ਰੋਗਰਾਮ ਅਫਸਰ, ਐੱਨਐੱਸਐੱਸ) ਨੇ ਸੈਸ਼ਨ ਨੂੰ ਸੰਬੋਧਨ ਕੀਤਾ ਜਦਕਿ ਡਾ. ਇਸ਼ਪ੍ਰੀਤ ਸਿੰਘ (ਇੰਚਾਰਜ, ਰੈੱਡ ਰਿਬਨ ਕਲੱਬ) ਨੇ ਸਾਂਝੇ ਆਯੋਜਨ ਵਿੱਚ ਅਹਿਮ ਭੂਮਿਕਾ ਨਿਭਾਈ। ਵਿਦਿਆਰਥੀਆਂ ਨੂੰ ਤਣਾਅ ਪ੍ਰਬੰਧਨ, ਧਿਆਨ ਕੇਂਦ੍ਰਿਤ ਕਰਨ ਅਤੇ ਮਨੋਬਲ ਮਜ਼ਬੂਤ ਕਰਨ ਲਈ ਵਿਗਿਆਨਕ ਆਧਾਰਤ ਸੌਖੀਆਂ ਆਦਤਾਂ ਬਾਰੇ ਜਾਣਕਾਰੀ ਦਿੱਤੀ ਗਈ। ਡਾ. ਮੋਹਿੰਦਰਪਾਲ ਸੰਧੂ ਨੇ ਕਮਿਊਨਿਟੀ ਬਿਲਡਿੰਗ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਪ੍ਰਿੰਸੀਪਲ ਡਾ. ਲਖਵੀਰ ਸਿੰਘ ਨੇ ਵਿਦਿਆਰਥੀਆਂ ਨੂੰ ਮਾਨਸਿਕ ਸੁੱਖ-ਸ਼ਾਂਤੀ ਨੂੰ ਜੀਵਨ ਦੀ ਪ੍ਰਾਥਮਿਕਤਾ ਬਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡਾ. ਸੰਜੀਵ ਭੰਡਾਰੀ, ਡਾ. ਸੰਜੀਵ ਸ਼ਰਮਾ, ਡਾ. ਸੁਪ੍ਰੀਤ ਸਿੰਘ ਸਮੇਤ ਹੋਰ ਅਧਿਆਪਕ ਅਤੇ ਸਟਾਫ ਮੈਂਬਰ ਮੌਜੂਦ ਰਹੇ। ਵਿਦਿਆਰਥੀਆਂ ਨਾਲ ਇੰਟਰਐਕਟਿਵ ਪ੍ਰਸ਼ਨ-ਉੱਤਰ ਚਰਚਾ ਅਤੇ ਹੋਸਟਲ ਸਟਾਫ ਦੇ ਸਰਗਰਮ ਸਹਿਯੋਗ ਨਾਲ ਪ੍ਰੋਗਰਾਮ ਬਹੁਤ ਰੋਚਕ ਅਤੇ ਸਫਲ ਰਿਹਾ।