ਰਵਾਇਤੀ ਫੁਲਕਾਰੀ ਦੀ ਸੰਭਾਲ ਲਈ ਮਿਹਰ ਬਾਬਾ ਟਰੱਸਟ ਨੂੰ ਮਿਲਿਆ ਵਿਸ਼ੇਸ਼ ਸਨਮਾਨ
ਰਵਾਇਤੀ ਫੁਲਕਾਰੀ ਦੀ ਸੰਭਾਲ ਲਈ ਮਿਹਰ ਬਾਬਾ ਟਰੱਸਟ ਨੂੰ ਮਿਲਿਆ ਵਿਸ਼ੇਸ਼ ਸਨਮਾਨ
Publish Date: Fri, 06 Mar 2026 05:01 PM (IST)
Updated Date: Fri, 06 Mar 2026 05:03 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਟੈਗੋਰ ਥੀਏਟਰ ਵਿਖੇ ਹੋਏ ਆਰਟ ਤੇ ਫਿਲਮ ਫੈਸਟੀਵਲ ਦੌਰਾਨ ਬਸੀ ਪਠਾਣਾਂ ਦੇ ਮੇਹਰ ਬਾਬਾ ਚੈਰੀਟੇਬਲ ਟਰਸਟ ਨੂੰ ਪੰਜਾਬ ਦੀ ਰਵਾਇਤੀ ਕਲਾ ਫੁਲਕਾਰੀ ਨੂੰ ਸੰਭਾਲਣ ਅਤੇ ਸਵੈ ਸਹਾਇਤਾ ਸਮੂਹਾਂ ਰਾਹੀਂ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਲਈ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ। ਟਰੱਸਟੀ ਠਾਕੁਰ ਸਿੰਘ ਮੈਜੀ ਨੇ ਇਹ ਸਨਮਾਨ ਸਿਖਲੇਣਾ (ਅਮਰੀਕਾ) ਦੇ ਫਾਊਂਡਰ ਬੀਕੀ ਸਿੰਘ ਵੱਲੋਂ, ਓਜਸਵੀ ਸ਼ਰਮਾ (ਰਾਸ਼ਟਰੀ ਪੁਰਸਕਾਰ ਜੇਤੂ ਫਿਲਮਮੇਕਰ ਅਤੇ ਸਿਖਲੇਣਾ ਇੰਡੀਆ ਹੈਡ) ਦੀ ਮੌਜੂਦਗੀ ਵਿਚ ਪ੍ਰਾਪਤ ਕੀਤਾ। ਉਨ੍ਹਾਂ ਕਿਹਾ ਕਿ ਟਰਸਟ ਵੱਲੋਂ ਕੀਤੇ ਜਾ ਰਹੇ ਉੱਦਮ ਸਦਕਾ ਮਹਿਲਾਵਾਂ ਆਤਮਨਿਰਭਰ ਬਣ ਰਹੀਆਂ ਹਨ। ਉਨ੍ਹਾਂ ਦੱਸਿਆ ਟਰੱਸਟ ਨੂੰ ਨਿਯਮਿਤ ਸਿਹਤ ਜਾਂਚ ਕੈਂਪ, ਨੌਜਵਾਨਾਂ ਲਈ ਕੰਪਿਊਟਰ ਸਕਿਲ ਟ੍ਰੇਨਿੰਗ, ਅਤੇ ਲੜਕੀਆਂ ਲਈ ਵੋਕੇਸ਼ਨਲ ਟ੍ਰੇਨਿੰਗ ਜਿਵੇਂ ਕਿ ਬਿਊਟੀਸ਼ੀਅਨ, ਫੈਸ਼ਨ ਡਿਜ਼ਾਈਨਿੰਗ ਅਤੇ ਹੋਰ ਰੋਜ਼ਗਾਰ ਸੰਬੰਧੀ ਹੁਨਰਾਂ ਲਈ ਵੀ ਸਰਾਹਿਆ ਗਿਆ ਹੈ।