ਪੰਡਿਤ ਦੀਨ ਦਿਆਲ ਉਪਾਧਿਆਏ ਸਿਖਲਾਈ ਮੁਹਿੰਮ 2026 ਸੰਪੰਨ
ਪੰਡਿਤ ਦੀਨ ਦਿਆਲ ਉਪਾਧਿਆਏ ਸਿਖਲਾਈ ਮੁਹਿੰਮ 2026 ਸੰਪੰਨ
Publish Date: Sun, 29 Mar 2026 05:53 PM (IST)
Updated Date: Sun, 29 Mar 2026 05:54 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਦੀ ਅਗਵਾਈ ਹੇਠ ਦੋ ਦਿਨਾਂ ਪੰਡਿਤ ਦੀਨ ਦਿਆਲ ਉਪਾਧਿਆਏ ਸਿਖਲਾਈ ਮੁਹਿੰਮ 2026 ਸੰਪੰਨ ਹੋਈ, ਜਿਸ ’ਚ ਜ਼ਿਲ੍ਹੇ ਦੇ ਹਲਕਾ ਫਤਹਿਗੜ੍ਹ ਸਾਹਿਬ ਵਿਚ ਪੈਂਦੇ ਪੰਜ ਸਰਕਲਾਂ ਦੇ ਸਾਰੇ ਪ੍ਰਧਾਨਾਂ ਸਮੇਤ ਵੱਡੀ ਗਿਣਤੀ ਵਿਚ ਵਰਕਰਾਂ ਨੇ ਸ਼ਮੂਲੀਅਤ ਕੀਤੀ। ਕੈਂਪ ਵਿਚ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਦੇਸ਼ ਦੇ ਪਦਾਧਿਕਾਰੀਆਂ ਨੇ ਆ ਕੇ ਟ੍ਰੇਨਿੰਗ ਦਿੱਤੀ ਜਿਸ ਵਿਚ ਮਨਜੀਤ ਸਿੰਘ ਰਾਏ ਨੇ ਕੈਂਪ ਦਾ ਉਦਘਾਟਨ ਕੀਤਾ। ਇਸ ਕੈਂਪ ਦੀ ਦੇਖ ਰੇਖ ਹਲਕਾ ਫਤਿਹਗੜ੍ਹ ਸਾਹਿਬ ਲਈ ਪ੍ਰਦੇਸ਼ ਵੱਲੋਂ ਲਗਾਏ ਗਏ ਇੰਚਾਰਜ ਸੁਸ਼ੀਲ ਰਾਣਾ ਨੇ ਕੀਤੀ। ਕੈਂਪ ਵਿੱਚ ਵੱਖ-ਵੱਖ ਬੁਲਾਰੇ ਜਿਵੇਂ ਕਿ ਪ੍ਰਦੇਸ਼ ਦੇ ਸੀਨੀਅਰ ਆਗੂ ਸੁਭਾਸ਼ ਸ਼ਰਮਾ ਸੁਖਵਿੰਦਰ ਸਿੰਘ ਗੋਲਡੀ, ਐਡਵੋਕੇਟ ਦੀਪਕ ਗਾਂਧੀ, ਸਤਿੰਦਰ ਨਾਥ ਸ਼ਰਮਾ, ਰਿਪਨ ਜੈਨ, ਅੰਮ੍ਰਿਤ ਸਾਗਰ ਅਤੇ ਚੇਤਨ ਗਰੋਵਰ ਨੇ ਵੱਖ ਵੱਖ ਵਿਸ਼ਿਆਂ ਦੇ ਉੱਤੇ ਆਪਣੀ ਗੱਲ ਰੱਖੀ। ਇਸ ਕੈਂਪ ਵਿੱਚ ਕਰੀਬ 200 ਤੋਂ ਵੱਧ ਵਰਕਰਾਂ ਨੇ ਭਾਗ ਲਿਆ। ਇਸ ਮੌਕੇ ਗੇਜਾ ਰਾਮ ਵਾਲਮੀਕਿ, ਹਰੀਸ਼ ਅਗਰਵਾਲ, ਧਰਮਿੰਦਰ ਬਾਂਡਾ, ਡਾਕਟਰ ਹਰਬੰਸ ਲਾਲ, ਸਰਬਜੀਤ ਸਿੰਘ ਮੱਖਣ, ਤਰਲੋਚਨ ਸਿੰਘ ਲਾਲੀ, ਵਿਨੇ ਗੁਪਤਾ, ਕੁਲਦੀਪ ਸਿੰਘ ਸਹੋਤਾ, ਪਰਮਜੀਤ ਸਿੰਘ ਵਜੀਰਾਬਾਦ, ਗੁਰਮੁਖ ਸਿੰਘ, ਗੁਰਬਖਸ਼ ਸਿੰਘ ਬਖਸ਼ੀ, ਦਵਿੰਦਰ ਭੱਟ, ਜਸਪਾਲ ਸਿੰਘ ਅਨੈਤਪੁਰਾ, ਵਰਿੰਦਰ ਸਿੰਘ ਧਤੌਂਦਾ, ਜਸਵਿੰਦਰ ਸਿੰਘ ਬਰਾਸ, ਹਰਚਰਨ ਸਿੰਘ ਗੁਰਵਿੰਦਰ ਸਿੰਘ ਬਡਾਲੀ, ਲਾਲ ਸਿੰਘ ਬਡਾਲੀ, ਅਮਨਦੀਪ ਸਿੰਘ ਭਲਮਾਜਰਾ, ਸਿਕੰਦਰ ਸਿੰਘ ਚੋਰਟੀ ਖੇੜੀ, ਬਲਵੀਰ ਸਿੰਘ ਧਾਰਨੀ, ਸੰਜੀਵ ਕੁਮਾਰ ਦੀਪੂ, ਗੁਰਮੀਤ ਸਿੰਘ ਹੰਸਾਲੀ, ਗੁਰਪਾਲ ਸਿੰਘ ਜੱਲਾ, ਬਲਵਿੰਦਰ ਸਿੰਘ ਗੋਗੀ, ਬੱਬੂ ਸਰਹੰਦ, ਵਿਨੋਦ ਕੁਮਾਰ ਸ਼ਰਮਾ, ਸ਼ਾਮ ਸੁੰਦਰ ਭਾਰਦਵਾਜ, ਬਲਵੀਰ ਸਿੰਘ ਬੈਲੀ, ਗੁਰਮੇਲ ਸਿੰਘ ਬੁਚੜੇ, ਰਜਿੰਦਰ ਕੁਮਾਰ ਗੋਗੀ, ਪਰਮਿੰਦਰ ਸਿੰਘ ਦਿਓਲ, ਸੰਦੀਪ ਗਾਭਾ, ਪ੍ਰੀਤਮ ਤਰਖਾਣ ਮਾਜਰਾ, ਰਜਿੰਦਰ ਸਿੰਘ ਸੋਢੀ, ਅਮਰੀਕ ਸਿੰਘ, ਬਲਜਿੰਦਰ ਸਿੰਘ ਪੰਡਰਾਲੀ, ਧਰਮਪਾਲ ਸਹੋਤਾ, ਪ੍ਰੀਤਿੰਦਰ ਵਜੀਰਾਬਾਦ, ਮਨਜਿੰਦਰ ਸਿੰਘ ਮੰਗਾ, ਵਿੱਕੀ ਰਾਏ, ਕੁਲਦੀਪ ਸਿੰਘ ਕਾਲਾ, ਕੁਲਵੰਤ ਸਿੰਘ ਸੱਦੋ ਮਾਜਰਾ, ਪ੍ਰਿਤਪਾਲ ਸਿੰਘ, ਬੇਅੰਤ ਸਿੰਘ, ਸਿਕੰਦਰ ਸਿੰਘ ਤਲਵਾੜਾ, ਸੰਦੀਪ ਸਿੰਘ ਲਵਲੀ ਅਤੇ ਹੋਰ ਬਹੁਤ ਗਿਣਤੀ ਵਿੱਚ ਵਰਕਰ ਮੌਜੂਦ ਸਨ।