ਜ਼ਿਲ੍ਹਾ ਹਸਪਤਾਲ ’ਚ ਬਜ਼ੁਰਗਾਂ ਲਈ ਮੈਗਾ ਮੈਡੀਕਲ ਕੈਂਪ ਲੱਗਿਆ
ਜਿਲ੍ਹਾ ਹਸਪਤਾਲ ਵਿੱਚ ਬਜ਼ੁਰਗਾਂ ਲਈ ਮੈਗਾ ਮੈਡੀਕਲ ਕੈਂਪ ਲੱਗਿਆ
Publish Date: Tue, 10 Mar 2026 05:59 PM (IST)
Updated Date: Tue, 10 Mar 2026 06:03 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਜ਼ਿਲ੍ਹਾ ਹਸਪਤਾਲ ਫਤਹਿਗੜ੍ਹ ਸਾਹਿਬ ’ਚ ਸਾਡੇ ਬਜ਼ੁਰਗ ਸਾਡਾ ਮਾਣ ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ਮੈਗਾ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਸੀਨੀਅਰ ਮੈਡੀਕਲ ਅਫਸਰ ਡਾ. ਜਸਪ੍ਰੀਤ ਸਿੰਘ ਬੇਦੀ ਦੀ ਅਗਵਾਈ ਹੇਠ ਕੈਂਪ ’ਚ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜਸਵੀਰ ਕੌਰ ਅਤੇ ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਕਿ ਸਟੇਟ ਐਕਸ਼ਨ ਪਲਾਨ 2025-26 ਅਧੀਨ ਬਜ਼ੁਰਗਾਂ ਦੀ ਸਿਹਤ ਸੰਭਾਲ ਲਈ ਇਹ ਕੈਂਪ ਲਗਾਏ ਜਾ ਰਹੇ ਹਨ। ਕੈਂਪ ’ਚ ਬਜ਼ੁਰਗਾਂ ਦੇ ਸ਼ੂਗਰ ਟੈਸਟ ਬਲੱਡ ਪ੍ਰੈਸ਼ਰ ਅਤੇ ਲੋੜੀਂਦੇ ਲੈਬ ਟੈਸਟ ਕੀਤੇ ਗਏ। ਮੈਡੀਸਨ ਹੱਡੀਆਂ ਦੰਦਾਂ ਔਰਤ ਰੋਗਾਂ ਅੱਖਾਂ ਅਤੇ ਨੱਕ ਕੰਨ ਗਲੇ ਦੇ ਮਾਹਰ ਡਾਕਟਰਾਂ ਨੇ ਚੈੱਕਅਪ ਕਰਕੇ ਮੁਫਤ ਦਵਾਈਆਂ ਵੰਡੀਆਂ ਅਤੇ ਘੱਟ ਨਿਗਾ ਵਾਲੇ ਬਜ਼ੁਰਗਾਂ ਨੂੰ ਮੁਫਤ ਐਨਕਾਂ ਵੀ ਦਿੱਤੀਆਂ ਗਈਆਂ। ਮਾਹਰਾਂ ਵੱਲੋਂ ਬਜ਼ੁਰਗਾਂ ਨੂੰ ਸਿਹਤਮੰਦ ਜੀਵਨ ਲਈ ਖਾਣ ਪੀਣ ਕਸਰਤ ਅਤੇ ਸਾਵਧਾਨੀਆਂ ਬਾਰੇ ਜਾਗਰੂਕ ਵੀ ਕੀਤਾ ਗਿਆ। ਕੈਂਪ ਦੌਰਾਨ ਬੈਠਣ ਖਾਣ ਪੀਣ ਅਤੇ ਹੋਰ ਮੁਢਲੀਆਂ ਸਹੂਲਤਾਂ ਦਾ ਪੂਰਾ ਪ੍ਰਬੰਧ ਸੀ।