ਪੰਜੋਖਰਾ ਸਾਹਿਬ ਤੋਂ ਆਉਣ ਵਾਲੇ ਨਗਰ ਕੀਰਤਨ ਸਬੰਧੀ ਕੀਤੀਆਂ ਵਿਚਾਰਾਂ
ਪੰਜੋਖਰਾ ਸਾਹਿਬ ਤੋਂ ਆਉਣ ਵਾਲੇ ਨਗਰ ਕੀਰਤਨ ਸਬੰਧੀ ਮੀਟਿੰਗ
Publish Date: Tue, 03 Feb 2026 05:48 PM (IST)
Updated Date: Tue, 03 Feb 2026 05:50 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਬਾਬਾ ਮੋਤੀ ਮਹਿਰਾ ਜੀ ਦੇ ਜਨਮ ਦਿਹਾੜੇ ਮੌਕੇ 9 ਫਰਵਰੀ ਨੂੰ ਗੁਰਦੁਆਰਾ ਪੰਜੋਖਰਾ ਸਾਹਿਬ (ਅੰਬਾਲਾ) ਤੋਂ ਯਾਦਗਾਰ ਗੁਰਦੁਆਰਾ ਬਾਬਾ ਮੋਤੀ ਰਾਮ ਮਹਿਰਾ ਫਤਹਿਗੜ੍ਹ ਸਾਹਿਬ ਵਿਖੇ ਪੰਹਚ ਰਹੇ ਨਗਰ ਕੀਰਤਨ ਦੀਆਂ ਤਿਆਰੀਆਂ ਲਈ ਪ੍ਰਬੰਧ ਮੁਕੰਮਲ ਕਰਨ ਉਪਰੰਤ ਚੇਅਰਮੈਨ ਨਿਰਮਲ ਸਿੰਘ ਐੱਸਐੱਸ ਆਪਣੇ ਟਰੱਸਟੀਆਂ ਨਾਲ ਗੁਰਦੁਆਰਾ ਪੰਜੋਖਰਾ ਸਾਹਿਬ ਵਿਖੇ ਪਹੁੰਚੇ ਜਿੱਥੇ ਗੁਰਦੁਆਰਾ ਪੰਜੋਖਰਾ ਸਾਹਿਬ ਦੇ ਮੈਨੇਜਰ ਅਮਰਿੰਦਰ ਸਿੰਘ, ਸਕੱਤਰ ਕੁਲਦੀਪ ਸਿੰਘ, ਹੈਡ ਗ੍ਰੰਥੀ ਬੂਟਾ ਸਿੰਘ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਚੇਅਰਮੈਨ ਨਿਰਮਲ ਸਿੰਘ ਐੱਸਐੱਸ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਗੁਰਦੁਆਰਾ ਪੰਜੋਖਰਾ ਸਾਹਿਬ ਦੇ ਪ੍ਰਬੰਧਕਾਂ ਵੱਲੋ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ 9 ਫਰਵਰੀ ਨੂੰ ਸਵੇਰੇ 9 ਵਜੇ ਨਗਰ ਕੀਰਤਨ ਗੁਰਦੁਆਰਾ ਪੰਜੋਖਰਾ ਸਾਹਿਬ ਤੋਂ ਫਤਹਿਗੜ੍ਹ ਸਾਹਿਬ ਲਈ ਰਵਾਨਾ ਹੋਵੇਗਾ ਜਿੱਥੇ ਰਸਤੇ ਵਿਚ ਸਿੱਖ ਸੰਗਤਾਂ, ਪ੍ਰਬੰਧਕ ਕਮੇਟੀਆਂ, ਗੁਰਦੁਆਰਾ ਕਮੇਟੀਆਂ, ਸਮਾਜ ਸੇਵੀਆਂ ਵੱਲੋ ਦੁੱਧ, ਚਾਹ ਬਰੈੱਡ, ਫਲ ਫਰੂਟ ਤੇ ਪ੍ਰਸ਼ਦਿਆਂ ਦੇ ਲੰਗਰ ਲਾਏ ਜਾਣਗੇ। ਇਸ ਮੌਕੇ ਗੁਰਦੁਆਰਾ ਪੰਜੋਖਰਾ ਸਾਹਿਬ ਤੇ ਮੈਨੇਜਰ ਅਮਰਿੰਦਰ ਸਿੰਘ ਤੇ ਹੈਡ ਗ੍ਰੰਥੀ ਬੂਟਾ ਸਿੰਘ ਨੇ ਦੱਸਿਆ ਕਿ ਨਗਰ ਕੀਤਰਨ ਲਈ ਉਨ੍ਹਾਂ ਵੱਲੋਂ ਪੂਰੀ ਤਿਆਰੀਆਂ ਕਰ ਲਈਆਂ ਹਨ ਤੇ ਸੰਗਤਾਂ ਨੂੰ ਵੀ ਨਗਰ ਕੀਰਤਨ ਵਿਚ ਸ਼ਾਮਲ ਹੋਣ ਲਈ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਸੁਖਦੇਵ ਸਿੰਘ ਰਾਜ, ਬਲਦੇਵ ਸਿੰਘ ਦੁਸਾਂਝ, ਹੈਡ ਗ੍ਰੰਥੀ ਹਰਦੀਪ ਸਿੰਘ, ਮੈਨੇਜਰ ਨਵਜੋਤ ਸਿੰਘ, ਬਲਦੇਵ ਸਿੰਘ ਲੁਹਾਰਾ, ਐਡਵੋਕੇਟ ਸੰਦੀਪ ਕਸ਼ਿਅਪ, ਰਾਜਕੁਮਾਰ ਪਾਤੜਾਂ, ਅਮੀਚੰਦ ਮਾਛੀਵਾੜਾ, ਗੁਰਚਰਨ ਸਿੰਘ ਧਨੋਲਾ, ਮਹਿੰਦਰ ਸਿੰਘ ਮੋਰਿੰਡਾ, ਪਰਮਜੀਤ ਸਿੰਘ ਖੰਨਾ, ਮਹਿੰਦਰ ਸਿੰਘ ਖੰਨਾ, ਸੰਦੀਪ ਕੌਰ ਚੰਡੀਗੜ੍ਹ, ਜੋਗਿੰਦਰਪਾਲ ਸਿੰਘ, ਕੁਲਦੀਪ ਸਿੰਘ ਜੇਈ ਰਾਮ ਸਿੰਘ ਨੰਡਿਆਲੀ, ਕਰਮ ਸਿੰਘ, ਮੈਨੇਜਰ ਨਵਜੋਤ ਸਿੰਘ, ਸੁੱਚਾ ਸਿੰਘ, ਤਾਰਾ ਸਿੰਘ, ਬੀਬੀ ਬਲਜਿੰਦਰ ਕੌਰ, ਜਸਪਾਲ ਸਿੰਘ ਕਲੋਦੀ, ਬਨਾਰਸੀ ਦਾਸ, ਦਰਸ਼ਨ ਸਿੰਘ ਪਾਇਲ, ਰਾਏ ਸਿੰਘ, ਬਲਵੀਰ ਸਿੰਘ ਆਦਿ ਮੌਜੂਦ ਸਨ।