ਧਾਰਮਿਕ ਸਮਾਗਮ ਸਬੰਧੀ ਹੋਈ ਇਕੱਤਰਤਾ
ਧਾਰਮਿਕ ਸਮਾਗਮ ਸਬੰਧੀ ਹੋਈ ਮੀਟਿੰਗ
Publish Date: Sat, 14 Feb 2026 05:46 PM (IST)
Updated Date: Sat, 14 Feb 2026 05:48 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਮਲੋਹ : ਸ਼ਿਵਰਾਤਰੀ ਮੌਕੇ ਮੇਨ ਬਾਜ਼ਾਰ ਅਮਲੋਹ ’ਚ 11ਵਾਂ ਵਿਸ਼ਾਲ ਲੰਗਰ ਭੰਡਾਰਾ ਲਗਾਇਆ ਜਾਵੇਗਾ। ਇਸ ਸਬੰਧੀ ਮੇਨ ਬਾਜ਼ਾਰ ਦੇ ਦੁਕਾਨਦਾਰਾਂ ਦੀ ਅਹਿਮ ਮੀਟਿੰਗ ਹੋਈ। ਜਿਸ ਵਿੱਚ ਲੰਗਰ ਤੇ ਮਹਾਸ਼ਿਵਰਾਤਰੀ ਮੌਕੇ ਕੀਤੇ ਜਾਣ ਵਾਲੇ ਕੰਮਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਰਵਿੰਦ ਲੁਟਾਵਾ ਨੇ ਦੱਸਿਆ ਕਿ ਪਿਛਲੇ ਸਾਲਾਂ ਤੋਂ ਸ਼ਹਿਰ ਵਾਸੀਆਂ ਤੇ ਦੁਕਾਨਦਾਰਾਂ ਦੇ ਸਹਿਯੋਗ ਨਾਲ ਮੇਨ ਬਾਜ਼ਾਰ ਅਮਲੋਹ ’ਚ ਸ਼ਿਵਰਾਤਰੀ ਵਾਲੇ ਦਿਨ ਲੰਗਰ ਲਾਇਆ ਜਾਂਦਾ ਹੈ, ਜਿਸ ਵਿੱਚ ਖੀਰ, ਪੂਰੀ, ਛੋਲੇ ਅਤੇ ਦਾਲ ਦਾ ਲੰਗਰ ਸਾਰਾ ਦਿਨ ਚੱਲਦਾ ਹੈ। ਇਸ ਮੌਕੇ ਪਾਲੀ ਅਰੋੜਾ, ਜੀਤਾ ਲੁਟਾਵਾ, ਹਰੀਸ਼ ਲੁਟਾਵਾ, ਡਾ. ਅਨਿਲ ਲੁਟਾਵਾ, ਵਿਸ਼ਾਲ ਪੁਰੀ, ਹਨੀ ਲੁਟਾਵਾ, ਰੋਹਿਤ ਲੁਟਾਵਾ, ਮਹਿੰਦਰ ਲੁਟਾਵਾ, ਅਮਰਜੀਤ ਸਿੰਘ, ਧਨਵੰਤ ਧਾਂਤੀ, ਡਾ. ਦਾਰਾ ਸਿੰਘ ਪੁਰੀ, ਅਵੈ ਮੇਹਿਨ, ਗੌਰਾ, ਅਦਿੱਤਿਆ ਮਿੱਤਲ, ਰੌਕੀ ਅਰੋੜਾ, ਸਿਮਰਨ ਦਿਓਲ, ਮੋਹਨ ਅਰੋੜਾ, ਰਿੰਕਨ ਅਰੋੜਾ, ਦੀਪਕ ਮਹਿਰਾ, ਬੌਬਿਨ, ਰਿੰਕਾ, ਜਤਿੰਦਰ ਬਨਸਾਲ, ਪਿ੍ੰਸ, ਆਸ਼ੂ, ਹਰੀਸ਼, ਸੁਮਿਤ, ਵਿਨੋਦ ਮਿੱਤਲ ਆਦਿ ਮੌਜੂਦ ਸਨ।