ਸ਼੍ਰੀ ਸ਼ੀਤਲਾ ਮਾਤਾ ਮਹਿਲਾ ਸੇਵਾ ਸੰਮਤੀ ਦੀ ਹੋਈ ਮੀਟਿੰਗ
ਸ਼੍ਰੀ ਸੀਤਲਾ ਮਾਤਾ ਮਹਿਲਾ ਸੇਵਾ ਸੰਮਤੀ ਦੀ ਹੋਈ ਮੀਟਿੰਗ
Publish Date: Thu, 29 Jan 2026 05:57 PM (IST)
Updated Date: Thu, 29 Jan 2026 05:58 PM (IST)

ਗੁਰਚਰਨ ਜੰਜੂਆ, ਪੰਜਾਬੀ ਜਾਗਰਣ, ਅਮਲੋਹ : ਸ਼੍ਰੀ ਸ਼ੀਤਲਾ ਮਾਤਾ ਮਹਿਲਾ ਸੇਵਾ ਸੰਮਤੀ ਅਮਲੋਹ ਵੱਲੋਂ ਸਲਾਨਾ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਸ਼੍ਰੀ ਸ਼ੀਤਲਾ ਮਾਤਾ ਮੰਦਿਰ ਕਮੇਟੀ ਦੇ 22ਵੇਂ ਸਲਾਨਾ ਉਤਸਵ ਸਬੰਧੀ ਵਿਚਾਰਾਂ ਕੀਤੀਆਂ ਗਈਆਂ ਅਤੇ ਮੰਦਿਰ ਵਿਚ ਲੱਗਣ ਵਾਲੇ ਮੇਲਿਆਂ ਵਿਚ ਸੇਵਾ ਲਈ ਡਿਊਟੀਆਂ ਲਾਉਣ ਵਾਲੇ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਸ੍ਰੀ ਮੱਧ ਭਾਗਵਤ ਕਥਾ ਕਰਵਾਈ ਜਾਵੇਗੀ ਤੇ ਰੋਜ਼ਾਨਾ ਲੰਗਰ ਦਾ ਵਿਸ਼ੇਸ਼ ਪ੍ਰਬੰਧ ਰਹੇਗਾ 4 ਅਪ੍ਰੈਲ ਨੂੰ ਸ਼ੋਭਾ ਯਾਤਰਾ ਦਾ ਵਿਸ਼ੇਸ਼ ਆਯੋਜਨ ਕੀਤਾ ਜਾਵੇਗਾ ਅਤੇ 5 ਅਪ੍ਰੈਲ ਤੋਂ 12 ਅਪ੍ਰੈਲ ਤੱਕ ਕਥਾ ਕੀਤੀ ਜਾਵੇਗੀ। ਸ੍ਰੀ ਸ਼ੀਤਲਾ ਮਾਤਾ ਮਹਿਲਾ ਸੇਵਾ ਸੰਮਤੀ ਦੀ ਚੇਅਰਪਰਸਨ ਮੀਨਾ ਗੋਇਲ ਨੇ ਦੱਸਿਆ ਕਿ ਉਹ ਇਸ ਵਾਰ ਤੁਲਸੀ ਵਿਵਾਹ ਉਪਲਕਸ਼ ਵਿਚ ਕਿਸੇ ਜ਼ਰੂਰਤਮੰਦ ਕੰਨਿਆ ਦਾ ਸੰਮਤੀ ਵੱਲੋਂ ਵਿਆਹ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਜੇਕਰ ਕੋਈ ਜ਼ਰੂਰਤਮੰਦ ਕੰਨਿਆ ਹੋਵੇ ਤਾਂ ਉਨ੍ਹਾਂ ਦੇ ਪਰਿਵਾਰ ਵਾਲੇ ਸੰਮਤੀ ਨਾਲ ਸੰਪਰਕ ਕਰ ਸਕਦੇ ਹਨ। ਸ਼੍ਰੀ ਸ਼ੀਤਲਾ ਮਾਤਾ ਮੰਦਿਰ ਕਮੇਟੀ ਦੇ ਪ੍ਰਧਾਨ ਮੋਨੀ ਜਿੰਦਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਹੀ ਸਨਾਤਨ ਧਰਮ ਦੇ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪਹਿਲੀਆਂ 300 ਮਹਿਲਾਵਾਂ ਜੋ ਸ਼ੋਭਾ ਯਾਤਰਾ ਵਿਚ ਭਾਗ ਲੈਣਗੀਆਂ ਉਨ੍ਹਾਂ ਦਾ ਸਮਿਤੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ. ਇਸ ਮੌਕੇ ਪੂਜਾ ਪੁਰੀ, ਸਪਨਾ ਵਰਮਾ, ਜੋਤੀ ਕੱਕੜ, ਇੰਦੂ ਸੂਦ, ਜੋਤੀ ਸੂਦ, ਅਰਚਨਾ ਗਰਗ,ਪੂਨਮ ਗਰਗ, ਮਮਤਾ ਗਰਗ, ਮੋਨਿਕਾ ਧੀਰ, ਨੀਸ਼ਾ ਖੁਲਰ, ਉਪਾਸਨਾ ਗੋਇਲ, ਸੰਮਤੀ ਗਰਗ, ਕੋਮਲ ਬਾਸਲ ਵੰਦਨਾ ਬਾਸਲ, ਪ੍ਰਿਯੰਕਾ ਗਰਗ, ਸ਼ੈਲੀ ਮੋਦੀ, ਰਜਨੀ ਜਿੰਦਲ, ਮੀਨੂ ਜਿੰਦਲ ਆਦਿ ਹਾਜ਼ਰ ਸਨ।