ਸਨਾਤਨ ਧਰਮ ਦੇ ਵਿਚਾਰਾਂ ਨੂੰ ਘਰ-ਘਰ ਪਹੁੰਚਾਉਣ ਦੀ ਲੋੜ : ਰਵਿੰਦਰ
ਸ਼੍ਰੀ ਹਿੰਦੂ ਤਖ਼ਤ ਦੀ ਮੀਟਿੰਗ ਹੋਈ
Publish Date: Tue, 03 Feb 2026 04:55 PM (IST)
Updated Date: Tue, 03 Feb 2026 04:59 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਹਿੰਦੂ ਤਖਤ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਕੁਲਦੀਪ ਪਾਠਕ ਦੀ ਅਗਵਾਈ ਹੇਠ ਪ੍ਰਾਚੀਨ ਰਾਮ ਮੰਦਰ ਬਸੀ ਪਠਾਣਾਂ ਵਿਖੇ ਹੋਈ। ਇਸ ਵਿਚ ਰਾਸ਼ਟਰੀ ਪ੍ਰਚਾਰਕ ਰਵਿੰਦਰ ਸ਼ਰਮਾ, ਸਹਿ ਪ੍ਰਚਾਰਕ ਸੁਰਿੰਦਰ ਰਾਣਾ, ਸੂਬਾ ਪ੍ਰਚਾਰਕ ਓਮ ਪ੍ਰਕਾਸ਼ ਗੌਤਮ, ਮਹਿਲਾ ਪੰਜਾਬ ਪ੍ਰਚਾਰਕ ਅਵੀਨਾਸ਼ ਕੌਰ ਅਤੇ ਸੀਨੀਅਰ ਆਗੂ ਰਮਨ ਕੁਮਾਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਕਿਹਾ ਅੱਜ ਸਨਾਤਨ ਧਰਮ ਦੇ ਵਿਚਾਰਾਂ ਨੂੰ ਘਰ-ਘਰ ਪਹੁੰਚਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਸ਼੍ਰੀ ਹਿੰਦੂ ਤਖਤ ਧਰਮ ਪਰਿਵਰਤਨ ਕਰ ਚੁੱਕੇ ਪਰਿਵਾਰਾਂ ਨੂੰ ਆਪਣੇ ਧਰਮ ਵਿਚ ਵਾਪਸ ਲਿਆਉਣ ਲਈ ਯਤਨਸੀਲ ਹੈ। ਉਨ੍ਹਾਂ ਸਰਕਾਰ ਤੋਂ ਗਰੀਬਾਂ ਦਾ ਧਰਮ ਪਰਿਵਰਤਨ ਕਰਵਾਉਣ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਦੇ ਨਾਲ ਨਾਲ ਗਊ ਹੱਤਿਆ ਖ਼ਿਲਾਫ਼ ਸਖਤ ਕਾਨੂੰਨ ਅਤੇ ਗਊ ਨੂੰ ਰਾਸ਼ਟਰੀ ਪਸ਼ੂ ਐਲਾਨਣ ਦੀ ਮੰਗ ਕੀਤੀ। ਇਸ ਮੌਕੇ ਰਾਸ਼ਟਰੀ ਪ੍ਰਧਾਨ ਮਹੰਤ ਪ੍ਰਵੀਨ ਕੁਮਾਰ ਦੇ ਨਿਰਦੇਸ਼ਾਂ ਅਨੁਸਾਰ ਰਮੇਸ਼ ਕੁਮਾਰ ਨੂੰ ਸੂਬਾ ਜਰਨਲ ਸਕੱਤਰ ਅਤੇ ਸੰਜੀਵ ਸ਼ਰਮਾ ਨੂੰ ਸੂਬਾ ਸਹਿ ਪ੍ਰਚਾਰਕ ਨਿਯੁਕਤ ਕੀਤਾ ਗਿਆ। ਮੀਟਿੰਗ ਦੌਰਾਨ ਹਿੰਦੂ ਤਖਤ ਵਿਚ ਸ਼ਾਮਲ ਹੋਏ ਸ਼ਾਮਲ ਹੋਏ ਅਨੀਤਾ ਗੌਤਮ, ਖੁਸ਼ੀ ਸ਼ਰਮਾ, ਗੁਰਪ੍ਰੀਤ ਕੌਰ, ਪ੍ਰੀਤ ਕੌਰ, ਨਰੇਸ਼ ਗੌਤਮ, ਸੁਰਿੰਦਰ ਸਿੰਘ, ਹਰਮੇਸ਼ ਸ਼ਰਮਾ, ਅਸ਼ੀਸ਼ ਭਾਟੀਆ, ਗੌਰਵ ਗਿਰੀ, ਗਗਨਦੀਪ ਸਿੰਘ, ਕਰਨ, ਓਮ ਕੁਮਾਰ, ਚੰਦਨ ਚਾਵਲਾ ਆਦਿ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਅਤੇ ਗ਼ਰੀਬ ਪਰਿਵਾਰ ਨੂੰ 11 ਹਜ਼ਾਰ ਰੁਪਏ ਦਾ ਸਹਿਯੋਗ ਕੀਤਾ ਗਿਆ। ਮੀਟਿੰਗ ਵਿਚ ਸੂਬਾ ਸਹਿ ਪ੍ਰਚਾਰਕ ਅੰਕੁਸ਼ ਖੱਤਰੀ, ਜ਼ਿਲ੍ਹਾ ਜਨਰਲ ਸਕੱਤਰ ਰਾਜੇਸ਼ ਗੌਤਮ, ਬਸੀ ਪਠਾਣਾ ਦੇ ਜਨਰਲ ਸਕੱਤਰ ਮੋਹਿਤ ਆਦਿ ਮੌਜੂਦ ਸਨ।