ਭਗਵਾਨ ਪਰਸ਼ੂਰਾਮ ਜੀ ਦਾ ਪ੍ਰਗਟ ਉਤਸਵ 19 ਅਪ੍ਰੈਲ ਨੂੰ
ਸ਼੍ਰੀ ਬ੍ਰਾਹਮਣ ਸਮਾਜ ਸੇਵਾ ਸੰਗਠਨ ਦੀ ਇਕੱਤਰਤਾ ਹੋਈ
Publish Date: Wed, 08 Apr 2026 05:14 PM (IST)
Updated Date: Wed, 08 Apr 2026 05:17 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਸ਼੍ਰੀ ਬ੍ਰਾਹਮਣ ਸਮਾਜ ਸੇਵਾ ਸੰਗਠਨ ਦੀ ਬੈਠਕ ਭਗਵਾਨ ਪਰਸ਼ੂਰਾਮ ਤੇ ਪ੍ਰਾਚੀਨ ਸ਼ਿਵ ਮੰਦਿਰ ਮੁਹੱਲਾ ਚੱਕਰੀ ਵਿਖੇ ਪ੍ਰਧਾਨ ਦੁਸ਼ਯੰਤ ਸ਼ੁਕਲਾ ਦੀ ਅਗਵਾਈ ਹੇਠ ਹੋਈ, ਜਿਸ ਵਿਚ ਹਾਜ਼ਰ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ 19 ਅਪ੍ਰੈਲ ਨੂੰ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦਾ ਜਨਮ ਉਤਸਵ ਪ੍ਰਾਚੀਨ ਸ਼੍ਰੀ ਰਾਮ ਮੰਦਰ ਮੁਹੱਲਾ ਚੱਕਰੀ ਵਿਖੇ ਮਨਾਉਣ ਦਾ ਫੈਸਲਾ ਲਿਆ ਗਿਆ। ਪ੍ਰਧਾਨ ਦੁਸ਼ਯੰਤ ਸ਼ੁਕਲਾ ਤੇ ਜਨਰਲ ਸਕੱਤਰ ਪ੍ਰਵੀਨ ਕਪਿਲ ਨੇ ਦੱਸਿਆ ਕਿ 19 ਅਪ੍ਰੈਲ ਦੀ ਸਵੇਰ 7 ਵਜੇ ਹਵਨ ਯੱਗ ਤੇ ਕੰਜਕ ਪੂਜਨ ਕੀਤਾ ਜਾਵੇਗਾ, ਜਿਸ ਤੋਂ ਬਾਅਦ ਬ੍ਰਾਹਮਣ ਭੋਜ, ਸੰਕੀਰਤਨ ਤੇ ਅਤੁੱਟ ਲੰਗਰ ਵਰਤੇਗਾ। ਇਸ ਮੌਕੇ ਸਮਾਨਾ ਤੋਂ ਆਏ ਕਥਾ ਵਾਚਕ ਨਵੀਨ ਸ਼ਰਮਾ ਭਗਵਾਨ ਪਰਸ਼ੂਰਾਮ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ। ਪ੍ਰਧਾਨ ਦੁਸ਼ਯੰਤ ਸ਼ੁਕਲਾ ਨੇ ਸਰਪ੍ਰਸਤ ਨਿਯੁਕਤ ਕੀਤੇ ਸੀਨੀਅਰ ਮੈਂਬਰ ਰਮੇਸ਼ ਗੌਤਮ ਦਾ ਸਨਮਾਨ ਕੀਤਾ। ਉਨ੍ਹਾਂ ਸੰਗਤਾਂ ਨੂੰ ਉਤਸਵ ਵਿਚ ਵਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ। ਇਸ ਮੌਕੇ ਚੇਅਰਮੈਨ ਸੁਨੀਲ ਰੈਣਾ, ਸੀਨੀਅਰ ਮੀਤ ਪ੍ਰਧਾਨ ਸ਼ਾਮ ਗੌਤਮ, ਮੀਤ ਪ੍ਰਧਾਨ ਪੰਕਜ ਭਨੋਟ, ਕੈਸ਼ੀਅਰ ਹਰਮੇਸ਼ ਸ਼ਰਮਾ, ਸਹਾਇਕ ਕੈਸ਼ੀਅਰ ਹਿਤੇਸ਼ ਸ਼ਰਮਾ, ਪੰਡਿਤ ਵਿਨੋਦ ਮਿਸ਼ਰਾ, ਪੰਡਿਤ ਨੀਲਮ ਸ਼ਰਮਾ, ਪਵਨ ਗੌੜ, ਸੁਰਿੰਦਰ ਸ਼ਰਮਾ, ਅਰੁਣ ਪਾਠਕ, ਭਾਰਤੀ ਸ਼ਰਮਾ, ਵਿਨੋਦ ਭਨੋਟ, ਰਜਿੰਦਰ ਸ਼ਰਮਾ, ਸੁਰਿੰਦਰ ਸ਼ਰਮਾ ਛਿੰਦਾ ਆਦਿ ਮੌਜੂਦ ਸਨ।