ਸ਼੍ਰੀ ਸ਼ੀਤਲਾ ਮਾਤਾ ਮਹਿਲਾ ਸੇਵਾ ਸੰਮਤੀ ਦੀ ਹੋਈ ਇਕੱਤਰਤਾ
ਸ਼੍ਰੀ ਸੀਤਲਾ ਮਾਤਾ ਮਹਿਲਾ ਸੇਵਾ ਸੰਮਤੀ ਦ
Publish Date: Sat, 31 Jan 2026 05:14 PM (IST)
Updated Date: Sat, 31 Jan 2026 05:16 PM (IST)

ਗੁਰਚਰਨ ਜੰਜੂਆ, ਪੰਜਾਬੀ ਜਾਗਰਣ, ਅਮਲੋਹ : ਸ਼੍ਰੀ ਸ਼ੀਤਲਾ ਮਾਤਾ ਮਹਿਲਾ ਸੇਵਾ ਸੰਮਤੀ ਅਮਲੋਹ ਵੱਲੋਂ ਸਾਲਾਨਾ ਮੀਟਿੰਗ ਕੀਤੀ ਗਈ। ਜਿਸ ਵਿੱਚ ਸ਼੍ਰੀ ਸ਼ੀਤਲਾ ਮਾਤਾ ਮੰਦਿਰ ਕਮੇਟੀ ਦੇ 22ਵੇਂ ਸਾਲਾਨਾ ਉਤਸਵ ਸਬੰਧੀ ਵਿਚਾਰਾਂ ਕੀਤੀਆਂ ਗਈਆ ਅਤੇ ਮੰਦਿਰ ਵਿੱਚ ਲੱਗਣ ਵਾਲੇ ਮੇਲਿਆਂ ਵਿੱਚ ਸੇਵਾ ਲਈ ਡਿਊਟੀਆਂ ਲਾਉਣ ਵਾਲੇ ਵਿਚਾਰ-ਵਟਾਂਦਰਾ ਕਰਦਿਆਂ ਕਿਹਾ ਕਿ ਸ਼੍ਰੀਮਦ ਭਾਗਵਤ ਕਥਾ ਕਰਵਾਈ ਜਾਵੇਗੀ ਅਤੇ ਰੋਜ਼ਾਨਾ ਲੰਗਰ ਦਾ ਵਿਸ਼ੇਸ਼ ਪ੍ਰਬੰਧ ਰਹੇਗਾ 4 ਅਪ੍ਰੈਲ ਨੂੰ ਸ਼ੋਭਾ ਯਾਤਰਾ ਸਜਾਈ ਜਾਵੇਗੀ ਅਤੇ 5 ਅਪ੍ਰੈਲ ਤੋਂ 12 ਅਪ੍ਰੈਲ ਤਕ ਕਥਾ ਕੀਤੀ ਜਾਵੇਗੀ ਸ੍ਰੀ ਸ਼ੀਤਲਾ ਮਾਤਾ ਮਹਿਲਾ ਸੇਵਾ ਸੰਮਤੀ ਦੀ ਚੇਅਰਪਰਸਨ ਮੀਨਾ ਗੋਇਲ ਨੇ ਦੱਸਿਆ ਕਿ ਉਹ ਇਸ ਵਾਰ ਤੁਲਸੀ ਵਿਆਹ ਸਬੰਧੀ ਕਿਸੇ ਜ਼ਰੂਰਤਮੰਦ ਕੰਨਿਆ ਦਾ ਸੰਮਤੀ ਵੱਲੋਂ ਵਿਆਹ ਕਰਨਾ ਚਾਹੁੰਦੇ ਹਨ, ਉਨ੍ਹਾਂ ਕਿਹਾ ਜੇਕਰ ਕੋਈ ਜ਼ਰੂਰਤਮੰਦ ਕੰਨਿਆ ਹੋਵੇ ਤਾਂ ਉਨ੍ਹਾਂ ਦੇ ਪਰਿਵਾਰ ਵਾਲੇ ਸੰਮਤੀ ਨਾਲ ਸੰਪਰਕ ਕਰ ਸਕਦੇ ਹਨ ਸ਼੍ਰੀ ਸ਼ੀਤਲਾ ਮਾਤਾ ਮੰਦਿਰ ਕਮੇਟੀ ਦੇ ਪ੍ਰਧਾਨ ਮੋਨੀ ਜਿੰਦਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਹੀ ਸਨਾਤਨ ਧਰਮ ਦੇ ਨਾਲ ਜੁੜਨਾ ਚਾਹੀਦਾ ਹੈ ਉਨ੍ਹਾਂ ਅਪੀਲ ਕੀਤੀ ਕਿ ਸਾਰੇ ਸ਼ਹਿਰ ਵਾਸੀ ਮਾਂ ਦੀ ਆਰਤੀ ਅਤੇ ਕਥਾ ਵਿੱਚ ਵੀ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਉਨ੍ਹਾਂ ਦੱਸਿਆ ਕਿ ਪਹਿਲੀਆਂ 300 ਔਰਤਾਂ ਜੋ ਸ਼ੋਭਾ ਯਾਤਰਾ ਵਿੱਚ ਹਿੱਸਾ ਲੈਣਗੀਆਂ। ਉਨ੍ਹਾਂ ਦਾ ਸੰਮਤੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਪੂਜਾ ਪੁਰੀ, ਸਪਨਾ ਵਰਮਾ, ਜੋਤੀ ਕੱਕੜ, ਇੰਦੂ ਸੂਦ, ਜੋਤੀ ਸੂਦ, ਅਰਚਨਾ ਗਰਗ, ਪੂਨਮ ਗਰਗ, ਮਮਤਾ ਗਰਗ, ਮੋਨਿਕਾ ਧੀਰ, ਨੀਸ਼ਾ ਖੁਲਰ, ਉਪਾਸਨਾ ਗੋਇਲ, ਸਮਿਤੀ ਗਰਗ, ਕੋਮਲ ਬਾਂਸਲ ਵੰਦਨਾ ਬਾਸਲ, ਪ੍ਰਿਯੰਕਾ ਗਰਗ, ਸ਼ੈਲੀ ਮੋਦੀ, ਰਜਨੀ ਜਿੰਦਲ, ਮੀਨੂ ਜਿੰਦਲ ਆਦਿ ਹਾਜ਼ਰ ਸਨ।