ਨਗਰ ਕੌਂਸਲ ਦੀ ਬਜਟ ਮੀਟਿੰਗ ਰੱਦ
ਨਗਰ ਕੌਂਸਲ ਦੀ ਬਜਟ ਮੀਟਿੰਗ ਰੱਦ
Publish Date: Mon, 30 Mar 2026 08:07 PM (IST)
Updated Date: Mon, 30 Mar 2026 08:09 PM (IST)
ਜਾਗਰਣ ਟੀਮ, ਫਤਹਿਗੜ੍ਹ ਸਾਹਿਬ : ਨਗਰ ਕੌਂਸਲ ਸਰਹਿੰਦ ਦੀ ਬਜਟ ਤੇ ਜਨਰਲ ਮੀਟਿੰਗ ਰੱਦ ਹੋਣ ਦੀ ਸੂਚਨਾ ਮਿਲੀ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਜਾਰੀ ਏਜੰਡੇ ਅਨੁਸਾਰ 30 ਮਾਰਚ ਸਵੇਰੇ 11 ਵਜੇ ਬਜਟ ਮੀਟਿੰਗ ਤੇ 11:30 ਵਜੇ ਜਨਰਲ ਮੀਟਿੰਗ ਹੋਣੀ ਸੀ। ਕੁਝ ਆਪ ਕੌਂਸਲਰਾਂ ਅਨੁਸਾਰ ਉਹ ਸਮਾਂ ਸਿਰ ਪਹੁੰਚ ਗਏ ਸਨ ਪਰ 11 ਵਜੇ ਤੋਂ ਬਾਅਦ ਅਚਾਨਕ ਨੋਟਿਸ ਬੋਰਡ ’ਤੇ ਮੀਟਿੰਗ ਰੱਦ ਹੋਣ ਦੀ ਸੂਚਨਾ ਲਗਾ ਦਿੱਤੀ ਗਈ। ਆਪ ਕੌਂਸਲਰ ਅਨੁਸਾਰ ਮੀਟਿੰਗ ਰੱਦ ਕਰਨ ਦਾ ਨੋਟਿਸ ਦੁਪਹਿਰ ਕਰੀਬ 12: 30 ਵਜੇ ਲਗਾਇਆ ਗਿਆ ਜਦਕਿ ਮੀਟਿੰਗ ਦਾ ਸਮਾਂ ਪਹਿਲਾਂ ਹੀ ਬੀਤ ਚੁੱਕਾ ਸੀ। ਜ਼ਿਕਰਯੋਗ ਹੈ ਕਿ ਨਗਰ ਕੌਂਸਲ ਪ੍ਰਧਾਨ ਕਾਂਗਰਸ ਪਾਰਟੀ ਨਾਲ ਸਬੰਧ ਰੱਖਦਾ ਹੈ। ਆਪ ਆਗੂਆਂ ਅਨੁਸਾਰ ਕਾਂਗਰਸ ਪਾਰਟੀ ਸ਼ਹਿਰ ਦੇ ਵਿਕਾਸ ’ਚ ਰੁਕਾਵਟਾ ਪਾਉਣਾ ਚਾਹੁੰਦੀ ਹੈ, ਇਸ ਲਈ ਮੀਟਿੰਗ ਰੱਦ ਕਰ ਦਿੱਤੀ ਗਈ ਤਾਂ ਜੋ ਵਿਕਾਸ ਕਾਰਜ ਪਾਸ ਨਾ ਹੋ ਸਕਣ। ਨਗਰ ਕੌਂਸਲ ਪ੍ਰਧਾਨ ਅਸ਼ੋਕ ਸੂਦ ਨੇ ਕਿਹਾ ਕਿ ਮੀਟਿੰਗ ਪ੍ਰਸ਼ਾਸਨਿਕ ਕਾਰਨਾਂ ਕਰਕੇ ਰੱਦ ਕੀਤੀ ਗਈ ਹੈ, ਇਸ ਸਬੰਧੀ ਦਫ਼ਤਰ ’ਚ ਇਸ ਬਾਰੇ ਸੂਚਨਾ ਦੇ ਦਿੱਤੀ ਗਈ ਸੀ।