ਸ਼ਹੀਦਾਂ ਨੂੰ ਭੁੱਲਣ ਵਾਲੀਆਂ ਕੌਮਾਂ ਹੋ ਜਾਂਦੀਆਂ ਨੇ ਖ਼ਤਮ : ਸਲਾਣਾ
ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਇਆ
Publish Date: Mon, 23 Mar 2026 06:20 PM (IST)
Updated Date: Mon, 23 Mar 2026 06:22 PM (IST)
ਗਰਗ, ਪੰਜਾਬੀ ਜਾਗਰਣ, ਅਮਲੋਹ: ਸ਼ਹੀਦ-ਏ-ਆਜ਼ਾਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਅੱਜ ਕਾਂਗਰਸ ਦਫਤਰ ਅਮਲੋਹ ਵਿਖੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਬਲਾਕ ਪ੍ਰਧਾਨ ਜਗਬੀਰ ਸਿੰਘ ਸਲਾਨਾ ਨੇ ਕਿਹਾ ਕਿ ਜੋ ਕੌਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਹਨ ਉਹ ਖ਼ਤਮ ਹੋ ਜਾਂਦੀਆਂ ਹਨ। ਇਸ ਮੌਕੇ ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ, ਹਰਪ੍ਰੀਤ ਸਿੰਘ ਗੁਰਧਨਪੁਰ, ਗੁਰਪ੍ਰੀਤ ਸਿੰਘ ਗਰੇਵਾਲ, ਐਡ. ਯਾਦਵਿੰਦਰ ਪਾਲ ਸਿੰਘ, ਰਾਕੇਸ਼ ਕੁਮਾਰ ਗੋਗੀ, ਮਹਿੰਦਰ ਪਜਨੀ, ਰਿਟ. ਤਹਿ. ਕੁਲਭੂਸ਼ਣ ਸ਼ਰਮਾ, ਕੌਂਸਲਰ ਕੁਲਵਿੰਦਰ ਸਿੰਘ, ਕੌਂਸਲਰ ਜਸਵਿੰਦਰ ਸਿੰਘ, ਬਲਜੀਤ ਮਰਾਰੜੂ, ਬਲਵੀਰ ਸਿੰਘ ਮਿੰਟੂ, ਗੁਰਚਰਨ ਤੰਦਾ ਬੱਧਾ, ਗੰਗਾ ਪੁਰੀ, ਜਗਤਾਰ ਅਲੀਪੁਰ, ਸੁੱਖਾ ਖੁੰਮਣਾ, ਪਰਮਜੀਤ ਭੱਦਲਥੂਹਾ ਜਵਾਹਰ ਭੱਦਲਥੂਹਾ, ਕਰਮਜੀਤ, ਪੀਏ ਮਨਪ੍ਰੀਤ ਸਿੰਘ ਮਿੰਟਾ ਮੌਜੂਦ ਸਨ।