ਛਲੇੜੀ ਖੁਰਦ ਦੇ ਸਾਬਕਾ ਸਰਪੰਚ ਨਰਿੰਦਰ ਸਿੰਘ ਅਕਾਲੀ ਦਲ ’ਚ ਸ਼ਾਮਲ
ਛਲੇੜੀ ਖੁਰਦ ਦੇ ਸਾਬਕਾ ਸਰਪੰਚ ਨਰਿੰਦਰ ਸਿੰਘ ਸਮੇਤ ਕਈ ਆਗੂ ਅਕਾਲੀ ਦਲ ’ਚ ਸ਼ਾਮਿਲ
Publish Date: Sun, 17 May 2026 06:34 PM (IST)
Updated Date: Sun, 17 May 2026 06:36 PM (IST)

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਦੀ ਅਗਵਾਈ ਵਿਚ ਪਿੰਡ ਛਲੇੜੀ ਖੁਰਦ ਦੇ ਸਾਬਕਾ ਸਰਪੰਚ ਨਰਿੰਦਰ ਸਿੰਘ ਸਮੇਤ ਕਈ ਆਗੂ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ। ਪਿੰਡ ਛਲੇੜੀ ਖੁਰਦ ਵਿਖੇ ਕਰਵਾਏ ਇੱਕ ਸਮਾਗਮ ਦੌਰਾਨ ਬਲਾਕ ਸੰਮਤੀ ਸਰਹੰਦ ਦੇ ਸਾਬਕਾ ਚੇਅਰਮੈਨ ਦਵਿੰਦਰ ਸਿੰਘ ਅਤੇ ਸੁਖਦੀਪ ਸਿੰਘ ਬਹਿਲੋਲਪੁਰ ਸਰਕਲ ਪ੍ਰਧਾਨ ਮੂਲੇਪੁਰ ਦੀ ਪ੍ਰੇਰਨਾ ਸਦਕਾ ਨਰਿੰਦਰ ਸਿੰਘ, ਕੁਲਵਿੰਦਰ ਸਿੰਘ, ਬਲਜਿੰਦਰ ਸਿੰਘ, ਬਲਵੀਰ ਸਿੰਘ, ਗੁਰਬਚਨ ਸਿੰਘ, ਵਿਕਰਮਜੀਤ ਸਿੰਘ (ਸਾਰੇ ਨਿਵਾਸੀ ਛਲੇੜੀ ਖੁਰਦ), ਕਾਲਾ ਮਿਸਤਰੀ ਕੋਟਾਲਾ ਜੱਟਾ, ਨਾਜਰ ਖਾਨ ਨਲੀਨਾ ਮਾਜਰਾ, ਮਹਿੰਦਰ ਸਿੰਘ ਛਲੇੜੀ ਖੁਰਦ, ਅਮਰਜੀਤ ਸਿੰਘ ਲਟੌਰ, ਪ੍ਰੇਮ ਸਿੰਘ ਮਹਮੱਦੀਪੁਰ, ਪਾਲਾ ਸਿੰਘ ਮਹੱਮਦੀਪੁਰ, ਗੁਰਨਾਮ ਸਿੰਘ ਮਹੱਮਦੀਪੁਰ, ਹਰਨਾਮ ਸਿੰਘ ਮਹੱਮਦੀਪੁਰ, ਬਲਵੀਰ ਸਿੰਘ ਮਾਲਾਹੇੜੀ, ਕੁਲਦੀਪ ਸਿੰਘ ਸੈਫਲਪੁਰ, ਜਗਰੂਪ ਸਿੰਘ ਸੈਫਲਪੁਰ, ਲਖਵਿੰਦਰ ਸਿੰਘ ਅਰਾਈ ਮਾਜਰਾ ਅਤੇ ਸੁਰਜੀਤ ਸਿੰਘ ਅਰਾਈ ਮਾਜਰਾ ਆਮ ਆਦਮੀ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਇਸ ਮੌਕੇ ਅਕਾਲੀ ਦਲ ਵਿਚ ਸ਼ਾਮਿਲ ਹੋਏ ਆਗੂਆਂ ਨੂੰ ਸਨਮਾਨਿਤ ਕਰਦਿਆਂ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਪਾਰਟੀ ਵਿਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਧਰਮਿੰਦਰ ਸਿੰਘ ਮੂਲੇਪੁਰ ਜ਼ਿਲਾ ਮੀਤ ਪ੍ਰਧਾਨ ਬੀਸੀ ਵਿੰਗ, ਜਸਪਾਲ ਸਿੰਘ, ਬਲਵਿੰਦਰ ਸਿੰਘ, ਗੁਰਦੇਵ ਸਿੰਘ (ਸਾਰੇ ਨਿਵਾਸੀ ਛਲੇੜੀ ਖੁਰਦ), ਬਲਾਕ ਸੰਮਤੀ ਮੈਂਬਰ ਬਲਜਿੰਦਰ ਸਿੰਘ ਜਲਵੇੜੀ ਗਹਿਲਾ, ਗੁਰਤੇਜ ਸਿੰਘ ਗਿੱਲ ਆਨੰਦ, ਸਤਪਾਲ ਸਿੰਘ, ਅਮਨਦੀਪ ਸਿੰਘ, ਸੁਰਿੰਦਰ ਸਿੰਘ, ਗੋਲਡੀ, ਓਮ ਪ੍ਰਕਾਸ਼ ਅਤੇ ਐਸ਼ ਬਹਾਦਰ ਪੰਜੋਲੀ ਕਲਾਂ ਆਦਿ ਮੌਜੂਦ ਸਨ।