ਮੈਨੇਜਰ ਰਾਜਵਿੰਦਰ ਸਿੰਘ ਦਾ ਸਨਮਾਨ ਕੀਤਾ
ਮੈਨੇਜਰ ਰਾਜਵਿੰਦਰ ਸਿੰਘ ਦਾ ਸਨਮਾਨ ਕੀਤਾ
Publish Date: Mon, 09 Mar 2026 05:16 PM (IST)
Updated Date: Mon, 09 Mar 2026 05:18 PM (IST)
ਫ਼ੋਟੋ ਫ਼ਾਈਲ : 5--ਮੈਨੇਜਰ ਰਾਜਵਿੰਦਰ ਸਿੰਘ ਦਾ ਸਨਮਾਨ ਕਰਦੇ ਹੋਏ ਸੰਤ ਬਾਬਾ ਸੋਹਣ ਸਿੰਘ ਸਲਾਣਾ ਤੇ ਹੋਰ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਿੰਦ : ਗੁਰਦੁਆਰਾ ਨਾਨਕ ਝੀਰਾ ਸਾਹਿਬ (ਕਰਨਾਟਕ) ਦੇ ਮੈਨੇਜਰ ਰਾਜਵਿੰਦਰ ਸਿੰਘ ਦਾ ਪਿੰਡ ਸਲਾਣਾ ਪਹੁੰਚਣ ’ਤੇ ਜਥੇਦਾਰ ਸੰਤ ਬਾਬਾ ਸੋਹਣ ਸਿੰਘ ਸਲਾਣਾ ਨੇ ਸਨਮਾਨ ਕੀਤਾ। ਬਾਬਾ ਸੋਹਣ ਸਿੰਘ ਸਲਾਣਾ ਨੇ ਕਿਹਾ ਕਿ ਜਦੋਂ ਉਹ ਸੰਗਤ ਦੇ ਜਥੇ ਨੂੰ ਹਜੂਰ ਸਾਹਿਬ ਤੇ ਨਾਨਕ ਝੀਰਾ ਸਾਹਿਬ ਲੈ ਕੇ ਜਾਂਦੇ ਹਨ ਤਾਂ ਮੈਨੇਜਰ ਸੰਗਤ ਦਾ ਬਹੁਤ ਸਤਿਕਾਰ ਕਰਦੇ ਹਨ। ਸੰਗਤ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਮੈਨੇਜਰ ਰਾਜਵਿੰਦਰ ਸਿੰਘ ਨੇ ਸੰਤ ਬਾਬਾ ਸੋਹਣ ਸਿੰਘ ਸਲਾਣਾ ਤੇ ਸਮੂਹ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਸੰਤ ਬਾਬਾ ਸੋਹਣ ਸਿੰਘ ਸਲਾਣਾ, ਗ੍ਰੰਥੀ ਮਨਪ੍ਰੀਤ ਸਿੰਘ, ਜਗਦੀਸ਼ ਸਿੰਘ, ਜਸਪਾਲ ਸਿੰਘ, ਸਤਨਾਮ ਸਿੰਘ, ਜਤਿੰਦਰ ਸਿੰਘ, ਸਤਿੰਦਰ ਸਿੰਘ, ਪਰਮਿੰਦਰ ਸਿੰਘ, ਹਰਦੀਪ ਸਿੰਘ, ਇਪਨਦੀਪ ਸਿੰਘ ਆਦਿ ਮੌਜੂਦ ਸਨ।