ਕੀਰਤਨ ਮੰਡਲੀ ਦੀਆਂ ਔਰਤਾਂ ਦਾ ਕੀਤਾ ਸਨਮਾਨ
ਮਮਤਾ ਜਲੂਰਿਆ ਨੇ ਕੀਤਾ ਕੀਰਤਨ ਮੰਡਲੀ ਦੀਆਂ ਔਰਤਾਂ ਦਾ ਸਨਮਾਨ
Publish Date: Wed, 25 Feb 2026 05:10 PM (IST)
Updated Date: Wed, 25 Feb 2026 05:13 PM (IST)
ਮੁਕੇਸ਼ ਘਈ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਸ਼੍ਰੀ ਸਨਾਤਨ ਧਰਮ ਮਹਾਵੀਰ ਦਲ ਦੇ ਪ੍ਰਧਾਨ ਰਘੂਵਿੰਦਰ ਪਾਲ ਜਲਰੀਆ ਦੀ ਪ੍ਰਧਾਨਗੀ ਹੇਠ ਨਿਰੰਕਾਰੀ ਭਵਨ ਨੇੜੇ ਸਥਿਤ ਸ਼੍ਰੀ ਨੈਨਾ ਦੇਵੀ ਦੁਰਗਾ ਮਾਤਾ ਮੰਦਰ ਵਿਖੇ ਅਸ਼ਟਮੀ ਪੂਜਨ ਅਤੇ ਹੌਲੀ ਉਤਸਵ ਧੂਮਧਾਮ ਨਾਲ ਮਨਾਇਆ ਗਿਆ। ਸਮਾਰੋਹ ਦੀ ਸ਼ੁਰੂਆਤ ਮੰਡੀ ਗੋਬਿੰਦਗੜ੍ਹ ਦੇ ਸੀਨੀਅਰ ਸਿਟੀਜਨ ਵੇਦ ਪ੍ਰਕਾਸ਼ ਸ਼ਾਹੀ ਵੱਲੋਂ ਮਾਤਾ ਦੀ ਜਯੋਤੀ ਜਗਾ ਕੇ ਕੀਤੀ ਗਈ ਜਦਕਿ ਲਕਸ਼ਮੀ ਕਲੋਨੀ ਦੀਆਂ ਮਹਿਲਾਵਾਂ ਨੇ ਕੀਰਤਨ ਕੀਤਾ। ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਮਮਤਾ ਜਲੂਰੀਆ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਕੀਰਤਨ ਮੰਡਲੀ ਦੀਆਂ ਔਰਤਾਂ ਨੂੰ ਸਨਮਾਨਿਤ ਕੀਤਾ। ਅੰਤ ਵਿਚ ਮੰਦਿਰ ਦੇ ਪੂਜਾਰੀ ਕੁਲਦੀਪ ਸ਼ੁਕਲਾ ਨੇ ਆਰਤੀ ਉਪਰੰਤ ਪ੍ਰਸ਼ਾਦ ਤਕਸੀਮ ਕੀਤਾ। ਇਸ ਸਮੇਂ ਮਾਤਾ ਦਾ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਸਾਕਸ਼ੀ, ਸਰਲਾ, ਜਸਵੀਰ, ਸੀਮਾ, ਮੇਘਾ, ਕਿਰਨ, ਏਕਤਾ, ਸ਼ਾਰਦਾ, ਮਲਤੀ, ਮਨੋਰਮ, ਸੁਮਨ, ਸੁਨੀਤਾ, ਵੰਦਨਾ, ਸਰੋਜ, ਪੂਨਮ, ਤਾਰਾ ਸ਼ਰਮਾ, ਦੀਨੁ ਸ਼ੁਕਲਾ, ਪਵਨ ਜਲੁਰਿਆ, ਵਰਿੰਦਰ ਭਾਟੀਆ, ਧਰਮਿੰਦਰ ਸੋਨੂੰ, ਨਰਿੰਦਰ ਅਰੋੜਾ, ਸ਼ੁਭ ਖੁੱਲਰ, ਤਿਲਕ ਰਾਜ ਸ਼ਰਮਾ, ਮਾਸਟਰ ਗੁਰਦੇਵ ਆਦਿ ਵੀ ਸ਼ਾਮਲ ਸਨ।