ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਸ਼੍ਰੀ ਮਹਾਵਰ ਵੈਸ਼ਯ ਸੇਵਾ ਸੰਘ ਮੰਡੀ ਗੋਬਿੰਦਗੜ੍ਹ ਵੱਲੋਂ 54ਵਾਂ ਹੋਲੀ ਮਿਲਾਨ ਤਿਉਹਾਰ ਬਹੁਤ ਉਤਸ਼ਾਹ ਤੇ ਖੁਸ਼ੀ ਨਾਲ ਮਨਾਇਆ ਗਿਆ। ਇਹ ਸਮਾਗਮ ਸੰਘ ਦੇ ਪ੍ਰਧਾਨ ਰਾਕੇਸ਼ ਗੁਪਤਾ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ। ਮਹਾਵਰ ਭਾਈਚਾਰੇ ਦੇ ਵੱਡੀ ਗਿਣਤੀ ਵਿਚ ਪਤਵੰਤਿਆਂ ਨੇ ਇਕੱਠੇ ਜੋਤ ਜਗਾ ਕੇ ਸਮਾਗਮ ਦੀ ਸ਼ੋਭਾ ਵਧਾਈ। ਸਮਾਗਮ ਦੀ ਸ਼ੁਰੂਆਤ ਗਣੇਸ਼ ਵੰਦਨਾ ਅਤੇ ਸਰਸਵਤੀ ਵੰਦਨਾ ਨਾਲ ਹੋਈ। ਇਸ ਮੌਕੇ ਭਾਈਚਾਰੇ ਦੇ ਬੱਚਿਆਂ ਨੇ ਆਪਣੇ ਰੰਗੀਨ ਪ੍ਰਦਰਸ਼ਨਾਂ ਨਾਲ ਸਾਰਿਆਂ ਨੂੰ ਮਨਮੋਹਿਤ ਕੀਤਾ। ਸੱਭਿਆਚਾਰਕ ਪ੍ਰੋਗਰਾਮ ਦੇ ਦੌਰਾਨ ਔਰਤਾਂ ਨੇ ਰਾਜਸਥਾਨੀ, ਪੰਜਾਬੀ ਤੇ ਹਰਿਆਣਵੀ ਨਾਚ ਪੇਸ਼ ਕੀਤੇ, ਜਿਸ ਨਾਲ ਇਕ ਤਿਉਹਾਰੀ ਮਾਹੌਲ ਬਣਿਆ। ਇਸ ਮੌਕੇ ਸੰਸਥਾ ਦੇ ਪ੍ਰਧਾਨ ਰਾਕੇਸ਼ ਕੁਮਾਰ ਗੁਪਤਾ, ਫਤਿਹਚੰਦ ਗੁਪਤਾ, ਰਾਜੀਵ ਮਵਾਲ, ਨਰਿੰਦਰ ਕੁਮਾਰ ਗੁਪਤਾ, ਸੰਜੇ ਗੁਪਤਾ, ਮੁਕੇਸ਼ ਕੁਮਾਰ ਗੁਪਤਾ, ਮਹੇਸ਼ ਕੁਮਾਰ ਗੁਪਤਾ, ਲਲਿਤ ਕੁਮਾਰ ਗੁਪਤਾ, ਕ੍ਰਿਸ਼ਨ ਗੁਪਤਾ, ਘਨਸ਼ਿਆਮ ਗੁਪਤਾ, ਓਮ ਰਤਨ ਡਾਟਾ, ਸ਼ੰਕਰ ਲਾਲ ਗੁਪਤਾ, ਛੱਜੂ ਰਾਮ, ਤੁਲਸੀਰਾਮ ਗੁਪਤਾ, ਮਦਨ ਲਾਲ ਗੁਪਤਾ, ਓਮ ਪ੍ਰਕਾਸ਼ ਮਹਾਵਰ, ਰਾਮਕ੍ਰਿਸ਼ਨ ਗੁਪਤਾ, ਰਾਧੇਸ਼ਿਆਮ ਗੁਪਤਾ, ਅਨਿਲ ਗੁਪਤਾ, ਅਸ਼ੋਕ ਗੁਪਤਾ, ਅਜੈ ਡਾਟਾ, ਪਰਵੀਨ ਡਾਟਾ, ਅਰੁਣ ਮਹਾਵਰ, ਬ੍ਰਿਜ ਬਿਹਾਰੀ ਗੁਪਤਾ, ਬ੍ਰਿਜਮੋਹਨ ਗੁਪਤਾ, ਭੁਪੇਸ਼ ਗੁਪਤਾ, ਦੇਵ ਦੀਪਕ ਗੁਪਤਾ, ਦੀਪਦੀਪ ਗੁਪਤਾ, ਧਰਮਪਾਲ ਗੁਪਤਾ, ਹਰੀਓਮ ਗੁਪਤਾ, ਕਮਲਕਾਂਤ ਗੁਪਤਾ, ਲਲਿਤ ਪ੍ਰਸਾਦ ਗੁਪਤਾ, ਮਹੇਸ਼ ਗੁਪਤਾ, ਮਹਿੰਦਰ ਗੁਪਤਾ, ਮੋਹਨ ਗੁਪਤਾ, ਪ੍ਰਦੀਪ ਗੁਪਤਾ, ਪੁਨੀਤ ਮਹਾਵਰ, ਪੰਕਜ ਗੁਪਤਾ, ਰਾਜ ਕੁਮਾਰ ਗੁਪਤਾ, ਰੋਹਤਾਸ਼ ਗੁਪਤਾ, ਰਾਜੇਂਦਰ ਪ੍ਰਸਾਦ ਗੁਪਤਾ, ਸੁਭਾਸ਼ ਗੁਪਤਾ, ਸਰਵੇਸ਼ ਡਾਟਾ, ਸੰਦੀਪ ਗੁਪਤਾ, ਸੰਤੋਸ਼ ਗੁਪਤਾ, ਸੁਨੀਲ ਗੁਪਤਾ, ਵਿਸ਼ਨੂੰ ਗੁਪਤਾ, ਵਿਜੇ ਗੁਪਤਾ, ਵਿਮਲ ਮਹਾਵਰ, ਵਰਿੰਦਰ ਗੁਪਤਾ, ਵਿਸ਼ਾਲ ਗੁਪਤਾ, ਯੋਗੇਸ਼ ਡਾਟਾ, ਸਰੋਜ ਗੁਪਤਾ, ਸੁਨੀਤਾ ਗੁਪਤਾ, ਰਿਤਿਕਾ ਗੁਪਤਾ, ਵੰਦਨਾ ਗੁਪਤਾ, ਊਸ਼ਾ , ਕਾਂਤਾ ਡਾਟਾ, ਮੀਨੂੰ ਗੁਪਤਾ, ਮਾਲਾ ਗੁਪਤਾ, ਸਰੋਜ ਗੁਪਤਾ, ਰੇਣੂ ਗੁਪਤਾ, ਸੁਨੀਤਾ ਡਾਟਾ, ਅਸ਼ੋਕ ਗੁਪਤਾ, ਓਮ ਪ੍ਰਕਾਸ਼ ਗੁਪਤਾ, ਰਸ਼ਮੀ ਗੁਪਤਾ, ਗੋਵਿੰਦ ਗੁਪਤਾ, ਰਾਹੁਲ ਗੁਪਤਾ, ਦੀਪਾਂਸ਼ੂ ਗੁਪਤਾ, ਸ਼ਕੁੰਤਲਾ ਦੇਵੀ, ਸ਼ਿਵਚਰਨ, ਹੇਮਲਤਾ ਗੁਪਤਾ ਸ਼ਾਮਲ ਹਨ। ਅੰਤ ਵਿਚ ਸੰਸਥਾ ਦੇ ਪ੍ਰਧਾਨ ਰਾਕੇਸ਼ ਕੁਮਾਰ ਗੁਪਤਾ ਨੇ ਧੰਨਵਾਦ ਕੀਤਾ।