ਭਗਵਾਨ ਸ਼੍ਰੀ ਰਾਮ ਵਿਆਹ ਉਤਸਵ ਮਨਾਇਆ
ਭਗਵਾਨ ਸ਼੍ਰੀ ਰਾਮ ਵਿਆਹ ਉਤਸਵ ਮਨਾਇਆ
Publish Date: Sun, 22 Mar 2026 06:15 PM (IST)
Updated Date: Sun, 22 Mar 2026 06:19 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਸ਼੍ਰੀ ਰਾਮਲੀਲ੍ਹਾ ਕਮੇਟੀ ਬਸੀ ਪਠਾਣਾਂ ਵੱਲੋਂ ਅਗਰਵਾਲ ਧਰਮਸ਼ਾਲਾ ਵਿਖੇ ਸ਼੍ਰੀ ਰਾਮ ਨੌਮੀ ਦੇ ਮੌਕੇ ’ਤੇ 9 ਰੋਜ਼ਾ ਸ਼੍ਰੀ ਰਾਮ ਕਥਾ ਦੇ ਪੰਜਵੇਂ ਦਿਨ ਸ਼੍ਰੀ ਰਾਮ ਵਿਆਹ ਉਤਸਵ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਮੁੱਖ ਮਹਿਮਾਨ ਵਜੋਂ ਕਾਂਗਰਸ ਸੇਵਾ ਦਲ ਦੇ ਜ਼ਿਲ੍ਹਾ ਪ੍ਰਧਾਨ ਲਾਲ ਸਿੰਘ ਲਾਲੀ, ਹਰਸੇਵਕ ਸਿੰਘ ਹਲਕਾ ਇੰਚਾਰਜ ਕਾਂਗਰਸ ਸੇਵਾ ਦਲ ਬੱਸੀ ਪਠਾਣਾਂ, ਨਰੇਸ਼ ਵੈਦ, ਐਡਵੋਕੇਟ ਸ਼ਿਵ ਕਲਿਆਣ, ਸਮਾਜ ਸੇਵੀ ਪਵਨ ਬਾਂਸਲ ਅਤੇ ਡਾ. ਪੂਜਾ ਧੀਮਾਨ ਮੌਜੂਦ ਸਨ। ਕਥਾ ਦੇ ਪੰਜਵੇਂ ਦਿਨ ਵਰਿੰਦਾਵਨ ਧਾਮ ਤੋਂ ਆਏ ਕਥਾ ਵਾਚਕ ਸਤੀਸ਼ ਕੌਸ਼ਿਕ ਜੀ ਮਹਾਰਾਜ ਨੇ ਆਪਣੇ ਮੁਖਾਰਵਿੰਦ ਰਾਹੀਂ ਸ਼੍ਰੀ ਰਾਮ ਦੇ ਵਿਆਹ ਉਤਸਵ ਦਾ ਵਿਸਥਾਰ ਨਾਲ ਵਰਣਨ ਕੀਤਾ ਅਤੇ ਸੰਗਤਾਂ ਨੂੰ ਉਨ੍ਹਾਂ ਦੇ ਭਜਨਾਂ ’ਤੇ ਨੱਚਣ ਲਈ ਮਜਬੂਰ ਕਰ ਦਿੱਤਾ। ਕੌਸ਼ਿਕ ਜੀ ਨੇ ਭਗਵਾਨ ਸ਼੍ਰੀ ਰਾਮ ਦੇ ਵਿਆਹ ਉਤਸਵ ਦਾ ਵਿਸਥਾਰ ਸਹਿਤ ਵਰਣਨ ਕੀਤਾ। ਰਾਮਲੀਲ੍ਹਾ ਕਮੇਟੀ ਵੱਲੋਂ ਸ਼ਰਧਾਲੂਆਂ ਦੇ ਸਹਿਯੋਗ ਨਾਲ ਸਮਾਗਮ ਵਿਚ ਸ਼ਾਮਲ ਹੋਣ ਵਾਲੀਆਂ ਸਾਰੀਆਂ ਸੰਗਤਾਂ ਨੂੰ ਮਠਿਆਈਆਂ ਵੀ ਵੰਡੀਆਂ ਗਈਆਂ। ਪ੍ਰਧਾਨ ਅਜੇ ਸਿੰਗਲਾ ਤੇ ਜਨਰਲ ਸਕੱਤਰ ਮਨੋਜ ਕੁਮਾਰ ਭੰਡਾਰੀ ਨੇ ਦੱਸਿਆ ਕਿ ਸ਼੍ਰੀ ਰਾਮ ਨਵਮੀ ਦੇ ਮੌਕੇ ’ਤੇ ਅਗਰਵਾਲ ਧਰਮਸ਼ਾਲਾ ’ਚ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ਼੍ਰੀ ਰਾਮ ਕਥਾ ਕਰਵਾਈ ਜਾ ਰਹੀ ਹੈ ਅਤੇ 26 ਮਾਰਚ ਨੂੰ ਸ਼੍ਰੀ ਰਾਮ ਜਨਮ ਉਤਸਵ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ। ਪ੍ਰਸਾਦ ਦੀ ਸੇਵਾ ਪ੍ਰਿੰਸ ਕਲੇਰ, ਵਿਨੋਦ ਸ਼ਰਮਾ, ਭੀਮ ਸੇਨ, ਰਾਜੇਸ਼਼ ਸ਼ਰਮਾ, ਅਨੂਪ ਸਿੰਗਲਾ, ਪ੍ਰੇਮ ਇੰਟਰਪ੍ਰਾਈਜ਼ਜ਼ ਤੋਂ ਪ੍ਰੇਮ ਕੁਮਾਰ, ਪੇ੍ਮ ਪ੍ਰਕਾਸ਼ ਸ਼ਰਮਾ, ਗੋਰਵ ਗੁਪਤਾ ਸੰਸਕਾਰ ਜਾਗ੍ਰਿਤੀ ਸੁਸਾਇਟੀ ਤੋਂ ਕਰਮ ਚੰਦ ਬੱਤਰਾ, ਰਾਮ ਕਿ੍ਸ਼ਨ ਚੁਘ, ਅਤੇ ਗੋਲਡਨ ਆਰਚ ਤੋਂ ਜਗਮੀਤ ਸਿੰਘ ਵੱਲੋਂ ਕੀਤੀ ਗਈ ਅਤੇ ਮੰਗਲ ਸਿੰਘ ਵੱਲੋਂ ਲੰਗਰ ਦੀ ਸੇਵਾ ਕੀਤੀ ਗਈ। ਕਮੇਟੀ ਵੱਲੋਂ ਸਾਰੇ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਅਨਿਲ ਜੈਨ, ਬਲਰਾਮ ਚਾਵਲਾ, ਰਵਿੰਦਰ ਰੰਮੀ, ਗੁਰਵਿੰਦਰ ਮਿੰਟੁ, ਸ਼ਾਮ ਗੋਤਮ, ਪਰਵੀਨ ਕਪਿਲ, ਭਾਰਤ ਭੂਸ਼ਣ ਸ਼ਰਮਾ, ਜਤਿਨ ਪਰਾਸ਼ਰ, ਜਤਿੰਦਰ ਸ਼ਰਮਾ, ਅਮਿਤ ਪਰਾਸ਼ਰ, ਇੰਦਰਜੀਤ ਇੰਦਰੀ, ਰਵੀਸ਼ ਅਰੋੜਾ, ਅਕਸ਼ੈ ਧੀਮਾਨ, ਨਿਤੀਸ਼ , ਰਾਜੇਸ਼਼ ਧੀਮਾਨ, ਕਰਨ ਪਨੇਸਰ, ਪੂਨੀਤ ਗੇਇਲ, ਸੁਮਿਤ ਜੈਨ, ਜੋਗਿੰਦਰ ਧੀਮਾਨ, ਗੁਲਸ਼ਨ, ਗੋਲਡੀ, ਪੂਨੀਤ ਚਾਵਲਾ, ਨੰਦ ਲਾਲ, ਅਸ਼ੋਕ ਗੋਤਮ, ਰੁਪਿੰਦਰ ਸੁਰਜਨ, ਨਿਅਮ ਭੰਡਾਰੀ, ਜੈ ਕਟਾਰੀਆ, ਤੁਸ਼ਾਰ ਗੁਲਾਟੀ, ਰਿਹਾਨ ਸੁਰਜਨ, ਅਮਿਤ ਗੋਇਲ ਆਦਿ ਮੌਜੂਦ ਰਹੇ।