ਨਵਜੰਮੀਆਂ ਧੀਆਂ ਦੀ ਮਨਾਈ ਲੋਹੜੀ
ਨਵਜੰਮੀਆਂ ਧੀਆਂ ਦੀ ਮਨਾਈ ਲੋਹੜੀ
Publish Date: Mon, 12 Jan 2026 05:28 PM (IST)
Updated Date: Mon, 12 Jan 2026 05:30 PM (IST)
ਗੁਰਚਰਨ ਜੰਜੂਆ, ਪੰਜਾਬੀ ਜਾਗਰਣ, ਅਮਲੋਹ : ਆਂਗਨਵਾੜੀ ਸੈਂਟਰ ਵਾਰਡ ਨੰਬਰ 2 ਅਮਲੋਹ ਵਿਖੇ ਸੀਡੀਪੀਓ ਅਮਲੋਹ ਹਰਜੀਤ ਕੌਰ ਦੀ ਅਗਵਾਈ ਹੇਠ ਨਵਜੰਮੀਆਂ ਧੀਆਂ ਦੀ ਲੋਹੜੀ ਮਨਾਈ ਗਈ। ਜਿਸ ਵਿਚ ਵਾਰਡ ਦੇ ਕੌਂਸਲਰ ਕੁਲਵਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਤੇ ਰੀਬਨ ਕੱਟ ਕੇ ਸਮਾਗਮ ਦੀ ਸ਼ੁਰੂਆਤ ਕਰਵਾਈ। ਨਵਜੰਮੀਆਂ ਧੀਆਂ ਦੀਆਂ ਮਾਤਾਵਾਂ ਅਤੇ ਪਰਿਵਾਰਿਕ ਮੈਂਬਰਾਂ ਨੂੰ ਮੂੰਗਫਲੀ, ਰਿਓੜੀਆਂ ਅਤੇ ਤੋਹਫੇ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਵਾਰਡ ਵਾਸੀ ਸੇਵਾ ਮੁਕਤ ਲੈਕਚਰਾਰ ਮੱਘਰ ਸਿੰਘ, ਮਾਸਟਰ ਕਰਨੈਲ ਸਿੰਘ, ਮਾਸਟਰ ਬਲਵੀਰ ਸਿੰਘ, ਰਾਹੁਲ, ਜਗਤਾਰ ਔਲਖ, ਜਸਮੀਤ ਸਿੰਘ, ਲਵਪ੍ਰੀਤ ਸਿੰਘ, ਸੁਪਰਵਾਈਜ਼ਰ ਰਮਨਦੀਪ ਕੌਰ ਕੁਲਵੰਤ ਕੌਰ, ਜਸਵੰਤ ਕੌਰ ,ਊਸ਼ਾ ਰਾਣੀ,ਆਂਗਨਵਾੜੀ ਵਰਕਰ ਮਨਜੀਤ ਕੌਰ ,ਜਸਵੀਰ ਕੌਰ ਤੋਂ ਇਲਾਵਾ ਵਾਰਡ ਦੀਆਂ ਔਰਤਾਂ ਮੌਜੂਦ ਸਨ।