ਲਾਇਨਜ਼ ਕਲੱਬ ਵੱਲੋਂ ਬਿਰਧ ਆਸ਼ਰਮ ਦੇ ਬਜ਼ੁਰਗਾਂ ਲਈ ਰਾਸ਼ਨ ਭੇਟ
ਲਾਇਨਜ਼ ਕਲੱਬ ਵੱਲੋਂ ਬਿਰਧ ਆਸ਼ਰਮ ਦੇ ਬਜ਼ੁਰਗਾਂ ਲਈ ਰਾਸ਼ਨ ਭੇਟ
Publish Date: Thu, 15 Jan 2026 05:02 PM (IST)
Updated Date: Thu, 15 Jan 2026 05:03 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਮਾਘੀ ਤੇ ਮਕਰ ਸੰਕ੍ਰਾਂਤੀ ਦੇ ਮੌਕੇ ਤੇ ਲਾਇਨਜ਼ ਕਲੱਬ ਬੱਸੀ ਪਠਾਣਾ ਵੱਲੋਂ ਐਮਜੇਐਫ ਲਾਇਨ ਕ੍ਰਿਪਾਲ ਸਿੰਘ ਬੰਮਰਾ ਤੇ ਵਿਕਰਮਜੀਤ ਸਿੰਘ ਉੱਪਲ ਕੈਨੇਡਾ ਦੇ ਸਹਿਯੋਗ ਨਾਲ ਬਿਰਧ ਆਸ਼ਰਮ ਚ ਰਹਿੰਦੇ ਬਜ਼ੁਰਗਾਂ ਨੂੰ ਰਾਸ਼ਨ ਦੇ ਕੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਪ੍ਰੋਜੈਕਟ ਚੇਅਰਮੈਨ ਐਮਜੇਐਫ ਲਾਇਨ ਸ਼ਿਆਮ ਗੌਤਮ ਨੇ ਦੱਸਿਆ ਕਿ ਇਹ ਪ੍ਰੋਜੈਕਟ ਲਾਇਨ ਕ੍ਰਿਪਾਲ ਸਿੰਘ ਬੰਮਰਾ ਅਤੇ ਵਿਕਰਮਜੀਤ ਸਿੰਘ ਉੱਪਲ ਕੈਨੇਡਾ ਦੇ ਵਿਸ਼ੇਸ਼ ਸਹਿਯੋਗ ਨਾਲ ਲਗਾਇਆ ਗਿਆ ਹੈ ਅਤੇ ਇਸ ਪ੍ਰੋਜੈਕਟ ਦਾ ਕਾਰਨ ਸਾਡੇ ਸਮਾਜ ਦਾ ਵਿਰਸਾ, ਸਾਡੇ ਬਜ਼ੁਰਗ ਹਨ, ਜਿਨ੍ਹਾਂ ਦੀ ਸੇਵਾ ਕਰਕੇ ਸਾਨੂੰ ਆਤਮਿਕ ਸ਼ਾਂਤੀ ਦਾ ਅਹਿਸਾਸ ਹੁੰਦਾ ਹੈ ਅਤੇ ਬਜੁਰਗਾਂ ਦੀ ਸੇਵਾ ਕਰਨਾ ਪ੍ਰਮਾਤਮਾ ਦੇ ਬਰਾਬਰ ਸਮਝਿਆ ਜਾਂਦਾ ਹੈ, ਕਿਉਂਕਿ ਬਜੁਰਗਾਂ ਦੀ ਸੇਵਾ ਕਰਕੇ ਪ੍ਰਮਾਤਮਾ ਵੀ ਖੁਸ਼ ਹੁੰਦਾ ਹੈ। ਇਸ ਮੌਕੇ ਬਿਰਧ ਆਸ਼ਰਮ ਦੇ ਪ੍ਰਧਾਨ ਸੁਨੀਲ ਰੈਨਾ ਨੇ ਲਾਇਨਜ਼ ਕਲੱਬ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਸੀਂ ਬਿਰਧ ਆਸ਼ਰਮ ਵਿਚ ਰਹਿਣ ਵਾਲੇ ਬਜ਼ੁਰਗਾਂ ਨੂੰ ਆਪਣੇ ਮਾਤਾ-ਪਿਤਾ ਵਾਂਗ ਸਮਝਦੇ ਹਾਂ। ਇਸ ਮੌਕੇ ਲਾਇਨਜ਼ ਕਲੱਬ ਦੇ ਪ੍ਰਧਾਨ ਲਾਇਨ ਨੀਰਜ ਕੌੜਾ, ਜ਼ਿਲ੍ਹਾ ਕੈਬਨਿਟ ਸਕੱਤਰ ਲਾਇਨ ਸ਼ਿਆਮ ਗੌਤਮ, ਲਾਇਨ ਸਤਪਾਲ ਸ਼ਰਮਾ, ਲਾਇਨ ਗੁਰਦੀਪ ਬੈਨੀਪਾਲ, ਲਾਇਨ ਕ੍ਰਿਸ਼ਨ ਛਾਬੜਾ, ਲਾਇਨ ਹੇਮਰਾਜ ਨੰਦਾ, ਲਾਇਨ ਰਾਜਿੰਦਰ ਥਰੇਜਾ, ਲਾਇਨ ਕ੍ਰਿਪਾਲ ਸਿੰਘ ਬਮਰਾ ਅਤੇ ਬਿਰਧ ਆਸ਼ਰਮ ਦੇ ਪ੍ਰਧਾਨ ਸੁਨੀਲ ਰੈਨਾ ਵੀ ਹਾਜ਼ਰ ਸਨ।