ਗੁਰੂਘਰ ਨਤਮਸਤਕ ਹੋਏ ਵੱਖ-ਵੱਖ ਪਾਰਟੀਆਂ ਦੇ ਆਗੂ
ਬਾਬਾ ਮੋਤੀ ਰਾਮ ਮਹਿਰਾ ਯਾਦਗਾਰ ਗੁਰਦੁਆਰਾ ਸਾਹਿਬ ਨੱਤਮਸਤਕ ਹੋਏ ਵੱਖ ਵੱਖ ਪਾਰਟੀਆਂ ਦੇ ਆਗੂ
Publish Date: Sun, 04 Jan 2026 05:44 PM (IST)
Updated Date: Sun, 04 Jan 2026 05:47 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਯਾਦਗਾਰ ਗੁਰਦੁਆਰਾ ਫਤਹਿਗੜ੍ਹ ਸਾਹਿਬ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂ ਨਤਮਸਤਕ ਹੋਏ ਜਿਨ੍ਹਾਂ ਵਿਚ ਪ੍ਰੇਮ ਸਿੰਘ ਚੰਦੂਮਾਜਰਾ, ਜਗਦੀਪ ਸਿੰਘ ਚੀਮਾ, ਅਮਰਇੰਦਰ ਸਿੰਘ ਲਿਬੜਾ, ਚਰਨਜੀਤ ਸਿੰਘ ਅਟਵਾਲ ਸਾਬਕਾ ਸਪੀਕਰ, ਸੇਰ ਸਿੰਘ ਸਾਬਕਾ ਪ੍ਰਧਾਨ, ਅਸ਼ੋਕ ਸੂਦ ਪ੍ਰਧਾਨ ਨਗਰ ਕੌਂਸਲ, ਮਨਦੀਪ ਸਿੰਘ ਤਰਖਾਣ ਮਾਜਰਾ, ਹਰਵੇਲ ਸਿੰਘ ਮਾਧੋਪੁਰ, ਕੌਂਸਲਰ ਮੋਹਨ ਸਿੰਘ, ਸੁਭਾਸ਼ ਸੂਦ, ਪ੍ਰਿੰਸ, ਕਾਲੜਾ, ਬੈਨੀਪਾਲ, ਸੁਰਿੰਦਰ ਸਿੰਘ ਸੁਹਾਗਹੇੜੀ, ਸੁਰਜੀਤ ਸਿੰਘ ਚਨਾਰਥਲ, ਬਚਿੱਤਰ ਸਿੰਘ ਪੰਜੌਲਾ, ਨੰਬਰਦਾਰ ਹਰਚੰਦ ਸਿੰਘ ਜਖਵਾਲੀ, ਗੁਰਦੇਵ ਸਿੰਘ ਵਿਰਕ ਮੁੱਖ ਤੌਰ ਤੇ ਸ਼ਾਮਲ ਸਨ। ਚੇਅਰਮੈਨ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਨਿਰਮਲ ਸਿੰਘ ਐਸਐਸ ਨੇ ਜਿੱਥੇ ਉਕਤ ਲੀਡਰਾਂ ਦਾ ਸਨਮਾਨ ਕੀਤਾ ਉੱਥੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸ਼ਹੀਦੀ ਤੇ ਅਸਥਾਨ ਤੇ ਹੋਏ ਵਿਕਾਸ ਕਾਰਜਾ ਦੀ ਜਾਣਕਾਰੀ ਦਿੱਤੀ। ਉਕਤ ਲੀਡਰਾਂ ਨੇ ਬਾਬਾ ਜੀ ਦੀ ਕੁਰਬਾਨੀ ਨੂੰ ਨਮਨ ਕੀਤਾ ਅਤੇ ਇੱਥੋਂ ਦੇ ਪ੍ਰਬੰਧ ਦੀ ਸਲਾਘਾ ਵੀ ਕੀਤੀ। ਅੱਜ ਵੀ ਵੱਡੀ ਗਿਣਤੀ ਵਿਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਅਤੇ ਖੇੜੀ ਵਾਲੇ ਬਾਬਿਆ (ਬਸੀ ਪਠਾਣਾ) ਵੱਲੋ ਦੁੱਧ ਬਰੈੱਡ ਦੇ ਲੰਗਰ ਸਾਰਾ ਦਿਨ ਚੱਲਦੇ ਰਹੇ।