ਭਾਜਪਾ ’ਚ ਜਾਣ ਵਾਲੇ ਆਗੂ ਪੰਜਾਬ ਨਾਲ ਕਰ ਰਹੇ ਧੋਖਾ
ਭਾਜਪਾ ’ਚ ਜਾਣ ਵਾਲੇ ਆਗੂ ਪੰਜਾਬ ਨਾਲ ਧੋਖਾ ਕਰ ਰਹੇ ਨੇ : ਟਿਵਾਣਾ
Publish Date: Sun, 18 Jan 2026 04:27 PM (IST)
Updated Date: Mon, 19 Jan 2026 04:03 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਬੁਲਾਰੇ ਤੇ ਸਿਆਸੀ ਸਲਾਹਕਾਰ ਇਕਬਾਲ ਸਿੰਘ ਟਿਵਾਣਾ ਨੇ ਭਾਜਪਾ ਵਿੱਚ ਸ਼ਾਮਲ ਹੋ ਰਹੇ ਸਿੱਖ ਆਗੂਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਆਪਣੀ ਜਮੀਰ ਦੇ ਗੁਨਾਹਗਾਰ ਬਣਨਗੇ ਤੇ ਇਸ ਤੋਂ ਉਨ੍ਹਾਂ ਨੂੰ ਕੋਈ ਨਹੀਂ ਬਚਾ ਸਕੇਗਾ। ਉਨ੍ਹਾਂ ਕਿਹਾ ਕਿ ਭਾਜਪਾ ’ਚ ਜਾਣ ਵਾਲੇ ਇਹ ਆਗੂ ਪੰਜਾਬ, ਪੰਜਾਬੀਅਤ ਤੇ ਸਿੱਖ ਕੌਮ ਨਾਲ ਧੋਖਾ ਕਰ ਰਹੇ ਹਨ। ਟਿਵਾਣਾ ਨੇ ਕਿਹਾ ਕਿ ਕਾਂਗਰਸ ਤੇ ਭਾਜਪਾ-ਆਰਐੱਸਐੱਸ ਵਰਗੀਆਂ ਕੇਂਦਰੀ ਪਾਰਟੀਆਂ ਨੇ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਫਿਰਕੂ ਮਨਸੂਬਿਆਂ ਤਹਿਤ ਸਿੱਖਾਂ ਨਾਲ ਵਾਰ-ਵਾਰ ਬੇਇਨਸਾਫ਼ੀ ਕੀਤੀ ਹੈ। ਉਨ੍ਹਾਂ ਨੇ ਆਪਰੇਸ਼ਨ ਬਲੂ ਸਟਾਰ, 1984 ਦੇ ਸਿੱਖ ਵਿਰੋਧੀ ਕਤਲੇਆਮ ਤੇ ਬੀਜੇਪੀ ਆਗੂਆਂ ਦੀ ਕਥਿਤ ਸਿੱਖ ਵਿਰੋਧੀ ਭੂਮਿਕਾ ਦਾ ਵਿਸਤਾਰ ਨਾਲ ਜ਼ਿਕਰ ਕੀਤਾ। ਟਿਵਾਣਾ ਨੇ ਮੌਜੂਦਾ ਬੀਜੇਪੀ ਸਰਕਾਰ ’ਤੇ ਵੀ ਗੰਭੀਰ ਦੋਸ਼ ਲਗਾਏ ਕਿ ਪਿਛਲੇ 12 ਸਾਲਾਂ ’ਚ ਸਿੱਖ ਕੈਦੀਆਂ ਦੀ ਰਿਹਾਈ, ਪੰਜਾਬ ਦੇ ਪਾਣੀਆਂ-ਜੀਐੱਸਟੀ ਬਕਾਏ, ਬੇਅਦਬੀ ਮਾਮਲੇ, ਵਿਕਾਸ ਸਹਾਇਤਾ ਤੇ ਹੋਰ ਮੁੱਦੇ ਹੱਲ ਨਹੀਂ ਕੀਤੇ ਗਏ। ਉਨ੍ਹਾਂ ਅਪੀਲ ਕੀਤੀ ਕਿ ਅਜਿਹੇ ਆਗੂ ਆਪਣੀ ਜਮੀਰ ਨੂੰ ਮਾਰ ਕੇ ਸਿਆਸੀ ਤੇ ਨੈਤਿਕ ਮੌਤ ਨਾ ਓਹਲੇ ਕਰਨ ਤੇ ਜੇ ਇੱਕ ਵੀ ਮਸਲਾ ਹੱਲ ਕਰਵਾਉਣ ਦਾ ਸਬੂਤ ਦੇਣ ਤਾਂ ਹੀ ਉਨ੍ਹਾਂ ਦੇ ਫ਼ੈਸਲੇ ਨੂੰ ਸਹੀ ਮੰਨਿਆ ਜਾ ਸਕਦਾ ਹੈ।