ਵਕੀਲਾਂ ਵੱਲੋ ਕੰਮ ਛੱਡੋ ਹੜਤਾਲ ਸ਼ੁਰੂ
ਵਕੀਲਾਂ ਵੱਲੋ ਕੰਮ ਛੱਡੋ ਹੜਤਾਲ ਸੁਰੂ
Publish Date: Thu, 05 Feb 2026 06:27 PM (IST)
Updated Date: Thu, 05 Feb 2026 06:29 PM (IST)

ਫ਼ੋਟੋ ਫ਼ਾਈਲ : 11 -ਜਾਣਕਾਰੀ ਦਿੰਦੇ ਹੋਏ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਤੇ ਹੋਰ ਵਕੀਲ। ਪਰਗਟ ਸਿੰਘ, ਪੰਜਾਬੀ ਜਾਗਰਣ, •ਫਤਹਿਗੜ੍ਹ ਸਾਹਿਬ : ਪੰਜਾਬ ਭਰ ਵਿਚ ਵਕੀਲ ਭਾਈਚਾਰੇ ਨੂੰ ਆਉਂਦੀਆਂ ਦਰਪੇਸ਼ ਮੁਸ਼ਕਲਾਂ ਨੂੰ ਲੈ ਕੇ ਬਾਰ ਐਸੋਸੀਏਸ਼ਨਾਂ ਦੇ ਸੱਦੇ ’ਤੇ ਵੀਰਵਾਰ ਨੂੰ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਤਹਿਗੜ੍ਹ ਸਾਹਿਬ ਵੱਲੋਂ ਵੀ ਜ਼ਿਲ੍ਹਾ ਅਦਾਲਤ ਅੱਗੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ‘ਨੋ ਵਰਕ ਡੇਅ’ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ। ਇਸ ਮੌਕੇ ਸਮੂਹ ਵਕੀਲ ਭਾਈਚਾਰੇ ਵੱਲੋ ਮੰਗਾਂ ਪੂਰੀਆਂ ਕਰਨ ਸਬੰਧੀ ਨਾਅਰੇਬਾਜ਼ੀ ਕਰਦਿਆਂ ਤਿੰਨ ਦਿਨਾਂ ਹੜਤਾਲ ਕਰਕੇ ਕੰਮ ਨਾ ਕਰਨ ਦਾ ਐਲਾਨ ਕੀਤਾਹੈ। ਇਸ ਦੌਰਾਨ ਵਕੀਲਾਂ ਦੀ ਹੜਤਾਲ ਤੋਂ ਇਲਾਵਾ ਐਤਵਾਰ ਦੀ ਛੁੱਟੀ ਹੋਣ ਕਾਰਨ ਹੁਣ ਅਦਾਲਤਾਂ ’ਚ ਕੰਮਕਾਜ ਅਗਲੇ ਹਫਤੇ ਸੋਮਵਾਰ ਤੋਂ ਹੀ ਸ਼ੁਰੂ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਐਸੋਸੀਏਸ਼ਨ ਫਤਹਿਗੜ੍ਹ ਸਾਹਿਬ ਦੇ ਸਾਬਕਾ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਕੇਸਾਂ ਦੇ ਐਕਸ਼ਨ ਪਲੈਨ ਦੇ ਨਾਂ ਤੇ ਜੋ ਅਦਾਲਤਾਂ ਵੱਲੋਂ ਹਰ ਰੋਜ਼ ਅਗਲੀਆਂ ਤਰੀਕਾਂ ਪਾਈਆਂ ਜਾਂਦੀਆਂ ਹਨ, ਉਸ ਸਬੰਧੀ ਵਕੀਲ ਭਾਈਚਾਰੇ ’ਚ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਜਲਦਬਾਜ਼ੀ ’ਚ ਨੇੜਲੇ ਸਮੇਂ ’ਚ ਪਾਈਆਂ ਤਰੀਕਾਂ ਕਾਰਨ ਕੇਸ਼ ਬਾਰੇ ਸਾਰੇ ਤੱਥ ਇਕੱਠੇ ਕਰਨ ਤੇ ਹੋਰ ਮਮਲੇ ਸਬੰਧੀ ਰੁਕਾਵਟਾਂ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਦੂਸਰਾ ਦੇਸ਼ ਭਰ ਵਿਚ ਦੋ ਦੋ ਕਿਲੋਮੀਟਰ ਦੇ ਦਾਇਰੇ ਵਿਚ ਗ੍ਰਾਮ ਕੋਰਟ (ਨਿਆਲਿਆ) ਖੋਲੇ ਜਾਣੇ ਹਨ, ਉਸ ਨਾਲ ਜ਼ਿਲ੍ਹਾ ਅਦਾਲਤਾਂ ਦੀ ਸਾਖ ’ਤੇ ਅਸਰ ਪਵੇਗਾ ਤੇ ਤੀਸਰਾ ਜੋ ਅਦਾਲਤਾਂ ਵਿੱਚ ਡਿਫੈਂਸ ਕੌਂਸਲ ਲਗਾਏ ਜਾ ਰਹੇ ਹਨ, ਦਾ ਵੀ ਡੱਟ ਕੇ ਵਿਰੋਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੰਗਾਂ ਨੂੰ ਲੈਕੇ ਤਿੰਨ ਦਿਨਾਂ ਹੜਤਾਲ ਸ਼ੁਰੂ ਕੀਤੀ ਗਈ ਹੈ ਜਿਸ ਦੌਰਾਨ ਕੰਮ ਦਾ ਬਾਈਕਾਟ ਰੱਖਿਆ ਜਾਵੇਗਾ।