ਪੰਜਾਬ ’ਚ ਕਾਨੂੰਨ ਵਿਵਸਥਾ ਡਗਮਗਾਈ : ਰਣਦੀਪ ਸਿੰਘ
ਪੰਜਾਬ ’ਚ ਕਾਨੂੰਨ ਵਿਵਸਥਾ ਡਗਮਗਾਈ, ਲੋਕ ਬਦਲਾਅ ਲਈ ਤਿਆਰ: ਰਣਦੀਪ ਸਿੰਘ ਨਾਭਾ
Publish Date: Fri, 20 Mar 2026 05:04 PM (IST)
Updated Date: Fri, 20 Mar 2026 05:07 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਚੋਣਾਂ ਦੇ ਮੱਦੇਨਜ਼ਰ ਕਾਂਗਰਸੀਆਂ ਵੱਲੋਂ ਆਪਣੀ ਕਮਰ ਕਸ ਲਈ ਹੈ, ਜਿਸ ਦੇ ਚਲਦਿਆਂ ਹਲਕਾ ਅਮਲੋਹ ਤੋਂ ਵਿਧਾਇਕ ਰਹਿ ਚੁੱਕੇ ਸਾਬਕਾ ਕੈਬਨਿਟ ਮੰਤਰੀ ਰਣਦੀਪ ਸਿੰਘ ਨਾਭਾ ਦੀ ਅਗਵਾਈ ਵਿਚ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਵੱਲੋਂ ਲਗਾਤਾਰ ਆਪਣੇ ਪੁਰਾਣੇ ਪਾਰਟੀ ਵਰਕਰਾਂ ਅਤੇ ਸਮਰਥਕਾਂ ਨਾਲ ਮਿਲ ਕੇ ਪਾਰਟੀ ਨੂੰ ਅੰਦਰੂਨੀ ਤੌਰ ’ਤੇ ਮਜ਼ਬੂਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ। ਇਸ ਕੜੀ ਦੇ ਤਹਿਤ ਅੱਜ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਮੀਟਿੰਗਾਂ ਕੀਤੀਆਂ ਗਈਆਂ ਜਿਨ੍ਹਾਂ ਵਿਚ ਕੋਟਲਾ, ਮੋਤੀਆ ਖਾਨ, ਸ਼ਾਂਤੀ ਨਗਰ ਸਮੇਤ ਸਨਸਿਟੀ ਕਾਲੋਨੀ ਵਿਚ ਮੀਟਿੰਗ ਕੀਤੀ ਗਈ, ਜਿਸ ਵਿਚ ਆਸ-ਪਾਸ ਦੇ ਇਲਾਕਿਆਂ ਤੋਂ ਕਾਂਗਰਸੀ ਨੇਤਾ ਅਤੇ ਵਰਕਰਾਂ ਨੇ ਹਿੱਸਾ ਲਿਆ। ਮੀਟਿੰਗ ਵਿਚ ਬਲਾਕ ਕਾਂਗਰਸ ਪ੍ਰਧਾਨ ਸੰਜੀਵ ਦੱਤਾ, ਕੌਂਸਲਰ ਅਰਵਿੰਦ ਸਿੰਗਲਾ ਬੋਬੀ, ਬਲਵਿੰਦਰ ਵਾਲੀਆ, ਰਾਜੇਸ਼਼ ਵਾਲੀਆ (ਮਨੀ), ਮਨਜੀਤ ਸਿੰਘ ਬੇਦੀ, ਆਸ਼ੂ, ਹਰਜੀਤ, ਪੰਕਜ ਜੈਨ, ਗੋਪੀ ਠੇਕੇਦਾਰ, ਇੰਦਰਜੀਤ, ਸੰਦੀਪ ਕੁਮਾਰ, ਮਨੀਸ਼ ਵਰਮਾ, ਡਾ. ਹਰਿੰਦਰ ਸਿੰਘ ਪੁਨੀਆ, ਵਿਨੈ ਸ਼ਰਮਾ, ਡਿੰਪਲ ਸ਼ਰਮਾ, ਨੀਰਜ ਜਲੂਰਿਆ, ਜ਼ਿਲ੍ਹਾ ਕਾਂਗਰਸ ਜਨਰਲ ਸਕੱਤਰ ਵਿਨੈ ਸ਼ਰਮਾ, ਰਣਜੀਤ ਸਿੰਘ ਅੰਬੇ ਮਾਜਰਾ ਸਮੇਤ ਕਈ ਪ੍ਰਮੁੱਖ ਵਰਕਰ ਮੌਜੂਦ ਰਹੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਹੁਣ ਤੰਗ ਆ ਚੁੱਕੇ ਹਨ ਅਤੇ ਮੁੜ ਬਦਲਾਅ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਮੰਡੀ ਗੋਬਿੰਦਗੜ੍ਹ ਦਾ ਲੋਹਾ ਉਦਯੋਗ ਵੀ ਮੰਦੀ ਦਾ ਸ਼ਿਕਾਰ ਹੋ ਚੁੱਕੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਗਰ ਕੌਂਸਲ ਚੋਣਾਂ 2026 ਵਿਚ ਵੋਟ ਪਾਉਣ ਤੋਂ ਪਹਿਲਾਂ ਮੌਜੂਦਾ ਸਰਕਾਰ ਦੇ ਕੰਮਕਾਜ ਨੂੰ ਜ਼ਰੂਰ ਦੇਖਣ।