ਗੁਰੂ ਗ੍ਰੰਥ ਸਾਹਿਬ ਵਰਲਡ ’ਵਰਸਿਟੀ ਵਿਖੇ ਕੀਰਤਨ ਦਰਬਾਰ
ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਕੀਰਤਨ ਦਰਬਾਰ ਦਾ ਆਯੋਜਨ
Publish Date: Sat, 18 Apr 2026 05:43 PM (IST)
Updated Date: Sun, 19 Apr 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ: ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਵਿਖੇ ਵਾਈਸ-ਚਾਂਸਲਰ ਪ੍ਰੋ. ਡਾ. ਪ੍ਰਿਤਪਾਲ ਸਿੰਘ ਦੀ ਯੋਗ ਅਗਵਾਈ ’ਚ ਸੰਗੀਤ ਵਿਭਾਗ ਵੱਲੋਂ ਖ਼ਾਲਸਾ ਸਾਜਨਾ ਦਿਵਸ (ਵਿਸਾਖੀ) ਨੂੰ ਸਮਰਪਿਤ ਇੱਕ ਭਾਵਪੂਰਣ ਤੇ ਆਤਮਿਕ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸੰਗੀਤ ਵਿਭਾਗ ਵਿਚ ਬਤੌਰ ਪ੍ਰੋਫੈਸਰ ਅਤੇ ਗੁਰਮਤਿ ਸੰਗੀਤ ਚੇਅਰ ਦੇ ਇੰਚਾਰਜ ਵਜੋਂ ਸੇਵਾ ਨਿਭਾ ਰਹੇ ਡਾ. ਅਲੰਕਾਰ ਸਿੰਘ ਨੇ ਗੁਰਬਾਣੀ ਦੇ ਨਿਰਧਾਰਿਤ ਰਾਗਾਂ ’ਚ ਰਸਭਿੰਨਾ ਤੇ ਮਨਮੋਹਕ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸੰਗੀਤ ਵਿਭਾਗ ਦੇ ਮੁਖੀ ਹਰਪ੍ਰੀਤ ਸਿੰਘ ਦੇ ਨਾਲ-ਨਾਲ ਰਵਿੰਦਰ ਕੌਰ, ਲਖਵਿੰਦਰ ਕੌਰ ਅਤੇ ਸ਼ਬਨਮ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਿਰਧਾਰਿਤ ਰਾਗਾਂ ਅਤੇ ਦਸਮ ਬਾਣੀ ਅਧਾਰਿਤ ਕੀਰਤਨ ਪੇਸ਼ ਕਰਕੇ ਸਮਾਗਮ ਨੂੰ ਹੋਰ ਵੀ ਰੂਹਾਨੀ ਰੰਗ ਬਖ਼ਸ਼ਿਆ। ਇਸ ਮੌਕੇ ਡੀਨ ਅਕਾਦਮਿਕ ਮਾਮਲੇ ਪ੍ਰੋ. ਡਾ. ਸੁਖਵਿੰਦਰ ਸਿੰਘ ਬਿਲਿੰਗ, ਰਜਿਸਟਰਾਰ ਪ੍ਰੋ. ਡਾ. ਤੇਜਬੀਰ ਸਿੰਘ, ਡੀਨ ਰਿਸਰਚ ਪ੍ਰੋ. ਡਾ. ਨਵਦੀਪ ਕੌਰ, ਡਾ. ਹਰਦੇਵ ਸਿੰਘ (ਮੁਖੀ, ਧਰਮ ਅਧਿਐਨ ਵਿਭਾਗ), ਡਿਪਟੀ ਰਜਿਸਟਰ (ਰਜਿਸਟ੍ਰੇਸ਼ਨ) ਬਲਵਿੰਦਰ ਕੌਰ ਤੇ ਡਾ. ਰੀਚਾ ਬਰਾੜ (ਮੁਖੀ, ਗਣਿਤ ਵਿਭਾਗ), ਨਾਨ-ਟੀਚਿੰਗ ਸਟਾਫ਼ ਤੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ।